July 6, 2024 00:57:27
post

Jasbeer Singh

(Chief Editor)

Latest update

ਵਿਸਫੋਟਕ ਬਣਾਉਣ ਵਾਲੀ ਫੈਕਟਰੀ ਚ ਹੋਇਆ ਧਮਾਕਾ, 9 ਲੋਕਾਂ ਦੀ ਮੌਤ

post-img

ਨਾਗੁਪਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਚ ਐਤਵਾਰ ਨੂੰ ਵਿਸਫੋਟਕ ਬਣਾਉਣ ਵਾਲੀ ਇਕ ਫੈਕਟਰੀ ਚ ਧਮਾਕਾ ਹੋ ਗਿਆ। ਇਸ ਹਾਦਸੇ ਚ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਸਵੇਰੇ 9 ਵਜੇ ਬਾਜ਼ਾਰਗਾਂਵ ਇਲਾਕੇ ਚ ਸੋਲਰ ਇੰਡਸਟਰੀਜ਼ ਦੀ ਕਾਸਟ ਬੂਸਟਰ ਇਕਾਈ ਚ ਹੋਇਆ। ਉਨ੍ਹਾਂ ਕਿਹਾ ਕਿ 9 ਲੋਕ ਮਾਰੇ ਗਏ। ਸੂਤਰਾਂ ਅਨੁਸਾਰ, ਕੋਲਾ ਖਨਨ ਵਿਸਫ਼ੋਟ ਚ ਇਸਤੇਮਾਲ ਕੀਤੇ ਗਏ ਵਿਸਫੋਟਕਾਂ ਦਾ ਨਿਰਮਾਣ ਫੈਕਟਰੀ ਚ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਧਮਾਕਾ ਹੋਇਆ ਉਦੋਂ ਵਿਸਫੋਟਕਾਂ ਦੀ ਪੈਕਿੰਗ ਦਾ ਕੰਮ ਚੱਲ ਰਿਹਾ ਸੀ।

Related Post