July 6, 2024 01:09:51
post

Jasbeer Singh

(Chief Editor)

National

ਧੀ ਵੱਲੋਂ ਫਾਹਾ ਲੈਣ ਤੋਂ ਬਾਅਦ ਗੁੱਸੇ ਵਿਚ ਆਏ ਮਾਪਿਆਂ ਵੱਲੋਂ ਸੱਸ ਤੇ ਸਹੁਰਾ ਜ਼ਿੰਦਾ ਸਾੜੇ

post-img

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਮੁੱਠੀਗੰਜ ਥਾਣਾ ਖੇਤਰ ਵਿਚ ਦੇਰ ਰਾਤ ਇਕ ਵਿਆਹੁਤਾ ਵੱਲੋਂ ਕਥਿਤ ਤੌਰ ਉ’ਤੇ ਫਾਹਾ ਲੈ ਲੈਣ ਤੋਂ ਬਾਅਦ ਗੁੱਸੇ ਵਿਚ ਆਏ ਕੁੜੀ ਦੇ ਮਾਪਿਆਂ ਨੇ ਉਸ ਦੇ ਸਹੁਰੇ ਘਰ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਸਹੁਰੇ ਤੇ ਸੱਸ ਦੀ ਸੜ ਕੇ ਮੌਤ ਹੋ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਹੁਰੇ ਵਾਲਿਆਂ ‘ਤੇ ਨੂੰਹ ਦਾ ਕਤਲ ਕਰਨ ਦੇ ਦੋਸ਼ ਲਾਏ ਜਾ ਰਹੇ ਸਨ। ਜਿਸ ਤੋਂ ਬਾਅਦ ਨਾਰਾਜ਼ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰੇ ਘਰ ਨੂੰ ਅੱਗ ਲਗਾ ਦਿੱਤੀ। ਬਦਲੇ ਦੀ ਇਸ ਘਟਨਾ ‘ਚ 2 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ।ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਮੁੱਠੀਗੰਜ ਥਾਣਾ ਖੇਤਰ ‘ਚ ਅੰਸ਼ਿਕਾ ਕੇਸਰਵਾਨੀ (27) ਨੇ ਆਪਣੇ ਸਹੁਰੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਲੜਕੀ ਦੇ ਮਾਪਿਆਂ ਦਾ ਦੋਸ਼ ਹੈ ਕਿ ਅੰਸ਼ਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਲਟਕਾਇਆ ਗਿਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚ ਝੜਪ ਹੋ ਗਈ। ਲੜਕੀ ਵਾਲਿਆਂ ਨੇ ਕਥਿਤ ਉਤੇ ਘਰ ਨੂੰ ਅੱਗ ਲਗਾ ਦਿੱਤੀ। ਘਰ ਵਿਟੋ ਦੋ ਲਾਸ਼ਾਂ ਮਿਲੀਆਂ, ਜਿਨ੍ਹਾਂ ‘ਚੋਂ ਇਕ ਲੜਕੀ ਦੇ ਸਹੁਰੇ ਰਾਜਿੰਦਰ ਕੇਸਰਵਾਨੀ (65) ਅਤੇ ਦੂਜੀ ਲੜਕੀ ਦੀ ਮਾਂ- ਸਹੁਰਾ ਸ਼ੋਭਾ ਦੇਵੀ (62) ਦੀ ਸੀ।

Related Post