July 6, 2024 00:49:14
post

Jasbeer Singh

(Chief Editor)

Punjab, Haryana & Himachal

ਸ਼ੁਭਕਰਨ ਦੀ ਮੌਤ ਤੋਂ ਬਾਅਦ ਧਰਨੇ ’ਤੇ ਬਦਲਿਆ ਮਾਹੌਲ, ਸਾਦੇ ਲੰਗਰ ਤੇ ਬੰਦ ਹੋਏ ਸਪੀਕਰ

post-img

ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਖਨੌਰੀ ਬਾਰਡਰ ’ਤੇ ਸੋਗ ਦਾ ਮਾਹੌਲ ਹੈ। ਜਿੱਥੇ ਪਹਿਲਾਂ ਭਾਂਤ-ਭਾਂਤ ਦੇ ਪਕਵਾਨ ਪਕਾਏ ਜਾਂਦੇ ਸਨ, ਉੱਥੇ ਹੀ ਸਾਦਾ ਭੋਜਨ ਛਕਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਟਰੈਕਟਰਾਂ ’ਤੇ ਕਿਸਾਨਾਂ ਦੁਆਰਾ ਜਿੱਤ ਦੇ ਗਾਣੇ ਲਗਾਏ ਜਾਂਦੇ ਸਨ, ਪਰ ਹੁਣ ਹਰ ਪਾਸੇ ਸੁੰਨ ਪਸਰੀ ਨਜ਼ਰ ਆ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਭਾਂਵੇ ਪਹਿਲਾਂ ਵੀ ਕਿਸਾਨਾਂ ਦਾ ਹਰਿਆਣਾ ਪੁਲਿਸ ਨਾਲ ਆਹਮੋ-ਸਾਹਮਣੇ ਹੋਏ ਸਨ, ਪਰ ਉਸ ਵੇਲੇ ਅਜਿਹਾ ਮਾਹੌਲ ਨਹੀਂ ਸੀ। ਅੱਜ ਕਿਸਾਨ ਸ਼ੁਭਕਰਣ ਦੀ ਮੌਤ ਤੋਂ ਬਾਅਦ ਹਰ ਇੱਕ ਕਿਸਾਨ ਦੀ ਅੱਖ ਨਮ ਹੈ ਅਤੇ ਹਰ ਕੋਈ ਸੋਗ ਮਨਾ ਰਿਹਾ ਹੈ।

Related Post