July 6, 2024 01:56:39
post

Jasbeer Singh

(Chief Editor)

Latest update

ਭੰਡਾਂ ਮਰਾਸੀਆਂ ਨਾਲ ਕਦੇ ਗੱਠਜੋੜ ਨਹੀਂ ਹੁੰਦੇ, ਬਿੱਟੁ ਦੇ ਬਦਲੇ ਤੇਵਰ

post-img

ਭੰਡਾਂ ਮਰਾਸੀਆਂ ਨਾਲ ਕਦੇ ਗੱਠਜੋੜ ਨਹੀਂ ਹੁੰਦੇ, ਬਿੱਟੁ ਦੇ ਬਦਲੇ ਤੇਵਰ ਐਮ.ਪੀ ਰਵਨੀਤ ਬਿੱਟੂ ਹਰਮੰਦਰ ਸਾਹਿਬ ਹੋਏ ਨਤਮਸਤਕ ਕੀਤੀ ਸੇਵਾ ਅਤੇ 1984 ਦੀ ਗੈਲਰੀ ਬਾਹਰ ਸੁਣਿਆ ਕੀਰਤਨ ਕਾਂਗਰਸ ਤੇ ਆਪ ਦੇ ਗਠਜੋੜ ਤੇ ਬਿੱਟੂ ਨੇ ਕਿਹਾ ਭੰਡਾਂ ਮਰਾਸੀਆਂ ਨਾਲ ਕਦੀ ਗਠਜੋੜ ਨਹੀਂ ਹੁੰਦੇ ਹੁਣ ਤੇ 13 ਦੀਆਂ 13 ਦਾ ਦਾਅਵਾ ਕਰਦੇ ਨੇ ਪਰ ਇਹਨਾਂ ਨੂੰ 13 ਹਲਕਿਆ ਚ ਵੜਨ ਨਹੀਂ ਦੇਣਾ ਲੋਕਾਂ ਨੇ - ਰਵਨੀਤ ਬਿੱਟੂ ਗੁਰਪ੍ਰੀਤ ਸਿੰਘ ਅੰਮ੍ਰਿਤਸਰ, 11 ਮਾਰਚ 2024- ਭੰਡਾਂ ਮਰਾਸੀਆਂ ਨਾਲ ਕਦੇ ਗੱਠਜੋੜ ਨਹੀਂ ਹੁੰਦੇ। ਇਹ ਤੰਜ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਨੇ ਆਪ ਕਾਂਗਰਸ ਗੱਠਜੋੜ ਦੀਆਂ ਤੇ ਕੱਸਿਆ। ਬਿੱਟੂ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਇਸ ਤੋਂ ਵੱਡਾ ਕੋਈ ਵੀ ਸਥਾਨ ਨਹੀਂ ਹੈ। ਇਥੇ ਹਰ ਇੱਕ ਵਿਅਕਤੀ ਦਾ ਅੱਗੇ ਸੀਸ ਚੁੱਕਦਾ ਹੈ। ਇਸ ਦੇ ਨਾਲ ਹੀ ਕਾਂਗਰਸ ਤੇ ਆਪ ਦੇ ਗੱਠਜੋੜ ਦੀ ਚਰਚਾਵਾਂ ਤੇ ਤੰਜ ਕਸਦੇ ਹੋਏ ਉਹਨਾਂ ਕਿਹਾ ਕਿ ਕਦੀ ਵੀ ਭੰਡਾਂ ਤੇ ਮਰਾਸੀਆਂ ਨਾਲ ਕਾਂਗਰਸ ਦਾ ਗੱਠ ਜੋੜ ਨਹੀਂ ਹੋ ਸਕਦਾ। ਉਹਨਾਂ ਹਾਸੋਹੀਨੀ ਅੰਦਾਜ਼ ਚ ਕਿਹਾ ਕਿ ਇਹਨਾਂ ਦੀ ਸਰਕਾਰ ਬਣਨ ਦਾ ਇੱਕੋ ਇੱਕ ਫਾਇਦਾ ਹੋਇਆ ਆਪ ਦੇ ਲੀਡਰਾਂ ਦੇ ਸਾਰਿਆਂ ਦੇ ਵਿਆਹ ਹੋ ਗਏ ਹੁਣ ਆਉਂਦੇ ਸਾਲ ਨੂੰ ਉਹ ਲੋੜੀਆਂ ਮਨਾਉਣਗੇ ਬਸ ਫਿਰ ਗੱਲ ਖਤਮ।

Related Post