July 6, 2024 01:34:48
post

Jasbeer Singh

(Chief Editor)

Latest update

ਗੁਰਦਾਸਪੁਰ ਜੇਲ੍ਹ ’ਚ ਕੈਦੀਆਂ ਵਿਚਾਲੇ ਝੜਪ, ਚੱਲੀਆਂ ਗੋਲੀਆਂ, ਭਾਰੀ ਫੋਰਸ ਤਾਇਨਾਤ...

post-img

ਇਸ ਵਿਚ ਚਾਰ ਮੁਲਾਜ਼ਮ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਧਾਰੀਵਾਲ ਥਾਣੇ ਦੇ ਮੁਖੀ ਮਨਦੀਪ ਸਿੰਘ, ਜੇਲ੍ਹ ਸਕਿਓਰਟੀ ਦੇ ਜੋਧਾ ਸਿੰਘ, ਕਾਹਨੂੰਵਾਨ ਥਾਣੇ ਤੋਂ ਹੌਲਦਾਰ ਬਲਜਿੰਦਰ ਸਿੰਘ ਅਤੇ ਪੁਲਿਸ ਫ਼ੋਟੋਗਰਾਫ਼ਰ ਸਹਾਇਕ ਸਬ ਇੰਸਪੈਕਟਰ ਜਗਦੀਪ ਸਿੰਘ ਜ਼ਖ਼ਮੀ ਹੋ ਗਏ। ਹਾਲਾਤ ਬੇਕਾਬੂ ਹੋਣ ਉਤੇ ਜੇਲ੍ਹ ਦਾ ਸਾਇਰਨ ਦਸ ਮਿੰਟ ਤੋਂ ਵੀ ਵੱਧ ਲਗਾਤਾਰ ਵੱਜਦਾ ਰਿਹਾ।ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਅੱਜ ਕੈਦੀਆਂ ਦੇ ਦੋ ਧੜੇ ਆਪਸ ਵਿਚ ਭਿੜ ਗਏ। ਸਥਿਤੀ ਉਤੇ ਕਾਬੂ ਪਾਉਣ ਲਈ ਪੁਲਿਸ ਫੋਰਸ ਬੁਲਾਏ ਜਾਣ ਉਤੇ ਕੈਦੀ ਹੋਰ ਜ਼ਿਆਦਾ ਭੜਕ ਗਏ ਅਤੇ ਪੁਲਿਸ ਉਤੇ ਹਮਲਾ ਕਰ ਦਿੱਤਾ। ਇਸ ਵਿਚ ਚਾਰ ਮੁਲਾਜ਼ਮ ਜ਼ਖਮੀ ਹੋ ਗਏ। ਇਸ ਹਮਲੇ ਵਿਚ ਧਾਰੀਵਾਲ ਥਾਣੇ ਦੇ ਮੁਖੀ ਮਨਦੀਪ ਸਿੰਘ, ਜੇਲ੍ਹ ਸਕਿਓਰਟੀ ਦੇ ਜੋਧਾ ਸਿੰਘ, ਕਾਹਨੂੰਵਾਨ ਥਾਣੇ ਤੋਂ ਹੌਲਦਾਰ ਬਲਜਿੰਦਰ ਸਿੰਘ ਅਤੇ ਪੁਲਿਸ ਫ਼ੋਟੋਗਰਾਫ਼ਰ ਸਹਾਇਕ ਸਬ ਇੰਸਪੈਕਟਰ ਜਗਦੀਪ ਸਿੰਘ ਜ਼ਖ਼ਮੀ ਹੋ ਗਏ। ਹਾਲਾਤ ਬੇਕਾਬੂ ਹੋਣ ਉਤੇ ਜੇਲ੍ਹ ਦਾ ਸਾਇਰਨ ਦਸ ਮਿੰਟ ਤੋਂ ਵੀ ਵੱਧ ਲਗਾਤਾਰ ਵੱਜਦਾ ਰਿਹਾ।ਕੈਦੀਆਂ ਵੱਲੋਂ ਜੇਲ੍ਹ ਦੇ ਬਿਸਤਰਿਆਂ ਨੂੰ ਬਾਹਰ ਸੁੱਟ ਕੇ ਅੱਗ ਲਗਾਈ ਗਈ ਹੈ। ਹਾਲਾਤ ਨਾਲ ਨਜਿੱਠਣ ਲਈ ਬਾਹਰੀ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਫੋਰਸ ਮੰਗਵਾਈ ਗਈ ਹੈ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਬਰਸਾਏ ਜਾ ਰਹੇ ਹਨ।

Related Post