July 6, 2024 01:48:36
post

Jasbeer Singh

(Chief Editor)

Latest update

Chamkila Release On OTT: ਚਮਕੀਲਾ ਬਣ ਕੇ ਮਾਹੌਲ ਬਣਾਉਣਗੇ ਦਿਲਜੀਤ ਦੋਸਾਂਝ, ਜਾਣੋ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ

post-img

Chamkila Release On OTT: ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਆਉਣ ਵਾਲੀ ਫਿਲਮ ‘ਚਮਕੀਲਾ’ ‘ਚ ਨਜ਼ਰ ਆਉਣਗੇ। ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ‘ਚਮਕੀਲਾ’ ਸਿਨੇਮਾਘਰਾਂ ‘ਤੇ ਨਹੀਂ ਪਰ OTT ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਜਾਣੋ ਕਿ ਤੁਸੀਂ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਇਹ ਫ਼ਿਲਮ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ।ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ‘ਚਮਕੀਲਾ’ ਨੂੰ OTT ਪਲੇਟਫਾਰਮ Netflix ‘ਤੇ ਸਟ੍ਰੀਮ ਕੀਤਾ ਜਾਵੇਗਾ। ਇਹ ਜਾਣਕਾਰੀ ਨੈੱਟਫਲਿਕਸ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਵੀਡੀਓ ਪੋਸਟ ਕਰਕੇ ਦਿੱਤੀ ਗਈ ਹੈ। ਵੀਡੀਓ ‘ਚ ਦਿਲਜੀਤ ਦੋਸਾਂਝ ਦੇ ਲੁੱਕ ਦੀ ਝਲਕ ਵੀ ਦੇਖੀ ਜਾ ਸਕਦੀ ਹੈ। ਬੈਕਗ੍ਰਾਊਂਡ ‘ਚ ਦਿਲਜੀਤ ਦੁਸਾਂਝ ਦਾ ਡਾਇਲਾਗ ਸੁਣਨ ਨੂੰ ਮਿਲਦਾ ਹੈ, ਜਿਸ ‘ਚ ਉਹ ਕਹਿੰਦੇ ਹਨ, ‘ਇਕ ਗੱਲ ਮੈਂ ਜਾਣਦਾ ਹਾਂ ਕਿ ਲੋਕ ਕੀ ਸੁਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕੀ ਮਜ਼ਾ ਆਉਂਦਾ ਹੈ।’ ‘ਚਮਕੀਲਾ’ ਇਸ ਦਿਨ ਓਟੀਟੀ ਤੇ ਆਵੇਗੀਨੈੱਟਫਲਿਕਸ ਦੇ ਇੰਸਟਾ ਹੈਂਡਲ ‘ਤੇ ਇਸ ਵੀਡੀਓ ਦੀ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਜਦੋਂ ਉਹ ਮਿਊਜ਼ਿਕ ਵਜਾਉਂਦੇ ਸਨ ਤਾਂ ਜੋ ਮਾਹੌਲ ਬਣ ਜਾਂਦਾ ਸੀ, ਚਮਕੀਲਾ ਦਾ ਸਟਾਈਲ ਅਜਿਹਾ ਸੀ।’ ਇਹ ਫਿਲਮ 12 ਅਪ੍ਰੈਲ 2024 ਤੋਂ ਨੈੱਟਫਲਿਕਸ ‘ਤੇ ਸਟ੍ਰੀਮ ਕੀਤੀ ਜਾਵੇਗੀ। ਫਿਲਮ ਦੀ ਕਹਾਣੀ ਪੰਜਾਬ ਦੇ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਸ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ।ਕੀ ਹੈ ਫਿਲਮ ‘ਚਮਕੀਲਾ’ ਦੀ ਕਹਾਣੀ?ਫਿਲਮ ‘ਚਮਕੀਲਾ’ ‘ਚ ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਉਥੇ ਹੀ ਪਰਿਣੀਤੀ ਚੋਪੜਾ ਅਮਰਜੋਤ ਕੌਰ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਦੱਸਣਯੋਗ ਹੈ ਕਿ 8 ਮਾਰਚ 1988 ਨੂੰ ਅਮਰ ਸਿੰਘ ਚਮਕੀਲਾ, ਪਤਨੀ ਅਮਰਜੋਤ ਕੌਰ ਅਤੇ ਉਸ ਦੇ ਮਿਊਜ਼ਿਕ ਬੈਂਡ ਦੇ ਸਾਰੇ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਫਿਲਮ ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਪੂਰੀ ਕਹਾਣੀ ਬਿਆਨ ਕੀਤੀ ਜਾਵੇਗੀ।ਇਮਤਿਆਜ਼ ਅਲੀ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈਤੁਹਾਨੂੰ ਦੱਸ ਦੇਈਏ ਕਿ ‘ਚਮਕੀਲਾ’ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਪਹਿਲੀ ਫਿਲਮ ਹੈ। ‘ਚਮਕੀਲਾ’ ਤੋਂ ਪਹਿਲਾਂ ਨਿਰਦੇਸ਼ਕ ਇਮਤਿਆਜ਼ ਅਲੀ ‘ਜਬ ਵੀ ਮੇਟ’, ‘ਹਾਈਵੇ’ ਅਤੇ ‘ਤਮਾਸ਼ਾ’ ਵਰਗੀਆਂ ਫ਼ਿਲਮਾਂ ਬਣਾ ਕੇ ਕਾਫੀ ਸੁਰਖੀਆਂ ਬਟੋਰ ਚੁੱਕੇ ਸਨ।

Related Post