July 6, 2024 01:42:23
post

Jasbeer Singh

(Chief Editor)

Latest update

ਦੜੇ ਸੱਟੇ ਦੇ ਦੋਸ਼ ਵਿਚ ਇੱਕ ਗ੍ਰਿਫਤਾਰ

post-img

ਪਟਿਆਲਾ, 28 ਫਰਵਰੀ (ਜਸਬੀਰ) : ਥਾਣਾ ਬਖ਼ਸੀਵਾਲਾ ਦੀ ਪੁਲਸ ਨੇ ਦੜੇ ਸੱਟੇ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਕਮਲਜੀਤ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਪਿੰਡ ਛੋਟੀ ਰੌਣੀ ਥਾਣਾ ਸਦਰ ਨਾਭਾ ਹੈ। ਪੁਲਸ ਮੁਤਾਬਕ ਏ.ਐਸ.ਆਈ. ਰਾਜ ਕਪੂਰ ਪੁਲਸ ਪਾਰਟੀ ਸਮੇਤ ਲਕਸ਼ਮੀ ਪੈਲੇਸ ਨਾਭਾ ਰੋਡ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਵੱਡੀ ਰੌਣੀ ਮਾਰਕੀਟ ਵਿਚ ਦੜਾ ਸੱਟਾ ਲਗਾ ਰਿਹਾ ਹੈ,ਪੁਲਸ ਨੇ ਰੇਡ ਕਰਕੇ ਦੜੇ ਸੱਟੇ ਦੇ 8610 ਰੁਪਏ ਬਰਾਮਦ ਕਰਕੇ ਉਨ੍ਹਾਂ ਦੇ ਖਿਲਾਫ ਜੂਆ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post