July 6, 2024 01:19:39
post

Jasbeer Singh

(Chief Editor)

Latest update

ਗੱਡੀ ਡਰਾਇਵਰ ਨੇ ਮਾਰੀ ਆਟੋ ਚਾਲਕ ਨੂੰ ਟੱਕਰ, ਆਟੋ ਚਾਲਕ ਦੀ ਮੌਤ

post-img

ਪਟਿਆਲਾ, 29 ਫਰਵਰੀ (ਜਸਬੀਰ)-ਸ਼ਹਿਰ ਦੇ ਡੀ.ਐਮ.ਡਬਲਯੂ ਪੁਲ ਦੇ ਕੋਲ ਸਵਾਰੀਆਂ ਲੈ ਕੇ ਜਾ ਰਹੇ ਆਟੋ ਡਰਾਇਵਰ ਵਿਚ ਗੱਡੀ ਡਰਾਇਵਰ ਨੇ ਗੱਡੀ ਮਾਰੀ। ਜਿਸ ਵਿਚ ਆਟੋ ਚਾਲਕ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਭੁਪਿੰਦਰ ਕੁਮਾਰ ਪੁੱਤਰ ਬਾਬੂੁ ਰਾਮ ਵਾਸੀ ਤਫੱਜਲਪੁਰਾ ਪਟਿਆਲਾ ਦੀ ਸਿਕਾਇਤ ’ਤੇ ਗੱਡੀ ਦੇ ਡਰਾਇਵਰ ਲਵਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਕੁੱਤੀਵਾਲ ਖੁਰਦ ਜਿਲਾ ਬਠਿੰਡਾ ਦੇ ਖਿਲਾਫ 337, 338 ਅਤੇ 427 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰ ਲਿਆ ਹੈ।  ਭੁਪਿੰਦਰ ਕੁਮਾਰ ਨੇ ਪੁਲਸ ਨੂੰ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਹਰਦੀਪ ਸਿੰਘ ਆਪਣੇ ਆਟੋ ’ਤੇ ਸਵਾਰੀਆਂ ਲੈ ਕੇ ਡੀ.ਐਮ.ਡਬਲਯੂ ਪੁਲ ਪਟਿਆਲਾ ਕੋਲ ਜਾ ਰਿਹਾ ਸੀ ਤਾਂ ਉਕਤ ਡਰਾਇਵਰ ਨੇ ਆਪਣੀ ਗੱਡੀ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਭਰਾ ਦੇ ਆਟੋ ਵਿਚ ਮਾਰੀ ਅਤੇ ਇਸ ਹਾਦਸੇ ਵਿਚ ਉਸ ਦੇ ਭਰਾ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post