July 6, 2024 00:38:53
post

Jasbeer Singh

(Chief Editor)

Latest update

ਘੇਰ ਕੇ ਕੁੱਟਮਾਰ ਦੇ ਦੋਸ਼ ਵਿਚ ਦੋ ਵਿਅਕਤੀਆਂ ਦੇ ਖਿਲਾਫ ਕੇਸ ਦਰਜ

post-img

ਪਟਿਆਲਾ, 2 ਮਾਰਚ (ਜਸਬੀਰ) : ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਘੇਰ ਕੇ ਕੁੱਟਮਾਰ ਦੇ ਦੋਸ ਵਿਚ ਦੋ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ ਵਿਚ ਲਵੀ ਵਾਲੀਆ ਅਤੇ ਅੰਜਲੀ ਗੋਇਲ ਪੁੱਤਰ ਚਮਨ ਲਾਲ ਗੋਇਲ ਵਾਸੀ ਮਥੁਰਾ ਕਲੋਨੀ ਨੇੜੇ ਸਰਕਾਰੀ ਸਕੂਲ ਸਮਾਧ ਵਾਲੀ ਗਲੀ ਪਟਿਆਲਾ ਸ਼ਾਮਲ ਹਨ।  ਇਸ ਮਾਮਲੇ ਵਿਚ ਸਾਹਿਲ ਮਸੀਹ ਪੁੱਤਰ ਜੇਸਮ ਮਸੀਹ ਵਾਸੀ ਰਿਸ਼ੀ ਕਲੋਨੀ ਪਟਿਆਲਾ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਗਲੀ ਵਿਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਦੇ ਖਿਲਾਫ 323, 341, 506 ਅਤੇ 34 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post