July 6, 2024 01:14:35
post

Jasbeer Singh

(Chief Editor)

Latest update

ਲੁੱਟ-ਖੋਹ ਦੇ ਮਾਮਲੇ ’ਚ ਦੀਪਕ ਕੁਮਾਰ ਉਰਫ਼ ਦੀਪੂ ਦੀ ਜ਼ਮਾਨਤ ਮਨਜ਼ੂਰ

post-img

ਪਟਿਆਲਾ, 4 ਮਾਰਚ (ਜਸਬੀਰ)-ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਨੇ ਲੁੱਟ-ਖੋਹ ਦੇ ਮਾਮਲੇ ’ਚ ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਗੋਲੂ ਰਾਮ ਵਾਸੀ ਨੇੜੇ ਪੰਚਾਇਤੀ ਗੁਰਦੁਆਰਾ ਤ੍ਰਿਪੜੀ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਵਕੀਲ ਐਡਵੋਕੇਟ ਹਰਜੀਤ ਸ਼ਰਮਾ ਅਤੇ ਐਡਵੋਕੇਟ ਦੀਪਿੰਦਰ ਸਿੰਘ ਰਾਜਪੂਤ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੀ ਪੁਲਸ ਨੇ ਦੀਪਕ ਕੁਮਾਰ ਉਰਫ਼ ਦੀਪੂ ਦੇ ਖਿਲਾਫ਼ 6 ਜਨਵਰੀ 2024 ਨੂੰ 379-ਬੀ, 34 ਅਤੇ 411 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਦੀਪਕ ਨੂੰ ਉਸ ਵਿਚ ਨਾਮਜਦ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਉਸਨੂੰ ਕੇਂਦਰੀ ਜੇਲ ਪਟਿਆਲਾ ਭੇਜ ਦਿੱਤਾ ਗਿਆ। ਜਦੋਂ ਮਾਮਲਾ ਮਾਨਯੋਗ ਸੈਸ਼ਨ ਕੋਰਟ ’ਚ ਪਹੁੰਚਿਆ ਤਾਂ ਐਡਵੋਕੇਟ ਹਰਜੀਤ ਸ਼ਰਮਾ ਅਤੇ ਐਡਵੋਕੇਟ ਦੀਪਿੰਦਰ ਸਿੰਘ ਰਾਜਪੂਤ ਨੇ ਆਪਣੇ ਕਲਾਇੰਟ ਦਾ ਪੱਖ ਮਾਨਯੋਗ ਅਦਾਲਤ ਦੇ ਸਾਹਮਣੇ ਮਜ਼ਬੂਤੀ ਨਾਲ ਰੱਖਿਆ ਤੇ ਮਾਨਯੋਗ ਅਦਾਲਤ ਨੇ ਦੋਹਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਦੀਪਕ ਕੁਮਾਰ ਉਰਫ਼ ਦੀਪੂ ਦੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ।

Related Post