July 6, 2024 00:40:58
post

Jasbeer Singh

(Chief Editor)

Latest update

ਪੀ. ਓ. ਸਟਾਫ਼ ਨੇ ਇਕ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ ; ਇਕ ਟ੍ਰੇਸ

post-img

ਪਟਿਆਲਾ, 5 ਮਾਰਚ (ਜਸਬੀਰ)-ਪੀ. ਓ. ਸਟਾਫ਼ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐਸ. ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਇਕ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਤਿੰਨ ਨੂੰ ਟ੍ਰੇਸ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਦਲਜੀਤ ਸਿੰਘ ਖੰਨਾ ਨੇ ਦੱਸਿਆ ਕਿ ਪਹਿਲੇ ਕੇਸ ’ਚ ਪੰਕਜ ਉਰਫ਼ ਗੌਰੀ ਪੁੱਤਰ ਅਜੈ ਕੁਮਾਰ ਵਾਸੀ ਪ੍ਰੇਮ ਨਗਰ ਬੌੜਾਂ ਗੇਟ ਨਾਭਾ ਜ਼ਿਲਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਖਿਲਾਫ਼ ਥਾਣਾ ਅਰਬਨ ਐਸਟੇਟ ਵਿਖੇ ਕੇਸ ਦਰਜ ਸੀ ਅਤੇ ਉਸ ਕੇਸ ’ਚ ਪੰਕਜ ਨੂੰ ਮਾਨਯੋਗ ਅਦਾਲਤ ਨੇ 8 ਜਨਵਰੀ 2024 ਨੂੰ ਪੀ. ਓ. ਕਰਾਰ ਦਿੱਤਾ ਸੀ। ਦੂਜੇ ਕੇਸ ’ਚ ਰਾਜੇਸ਼ ਉਰਫ਼ ਕਾਕੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਨਾਰਸੀ ਥਾਣਾ ਖਨੌਰੀ ਜ਼ਿਲਾ ਸੰਗਰੂਰ ਨੂੰ ਟ੍ਰੇਸ ਕਰ ਲਿਆ ਗਿਆ ਹੈ। ਰਾਕੇਸ਼ ਨੂੰ ਮਾਨਯੋਗ ਅਦਾਲਤ ਨੇ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੇਸ ’ਚ 4 ਸਤੰਬਰ 2018 ਨੂੂੰ ਪੀ. ਓ. ਕਰਾਰ ਦਿੱਤਾ ਸੀ। ਰਾਕੇਸ਼ ਉਰਫ਼ ਕਾਕੂ ਇਸ ਸਮੇਂ ਜ਼ਿਲਾ ਜੇਲ ਜੀਂਦ ਹਰਿਆਣਾ ਵਿਚ ਬੰਦ ਹੈ। ਤੀਸਰੇ ਕੇਸ ’ਚ ਸੋਨੂੰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਬਨਾਰਸੀ ਥਾਣਾ ਖਨੌਰੀ ਜ਼ਿਲਾ ਸੰਗਰੂਰ ਨੂੰ ਟ੍ਰੇਸ ਕੀਤਾ ਗਿਆ ਹੈ, ਸੋਨੂੰ ਸਿੰਘ ਨੂੰ ਮਾਨਯੋਗ ਅਦਾਲਤ ਨੇ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੇਸ ’ਚ 4 ਸਤੰਬਰ 2018 ਨੂੂੰ ਪੀ. ਓ. ਕਰਾਰ ਦਿੱਤਾ ਸੀ। ਸੋਨੂੰ ਸਿੰਘ ਇਸ ਸਮੇਂ ਜ਼ਿਲਾ ਜੇਲ ਜੀਂਦ ਹਰਿਆਣਾ ਵਿਚ ਬੰਦ ਹੈ। ਚੌਥੇ ਕੇਸ ’ਚ ਸੁਖਵਿੰਦਰ ਸਿੰਘ ਉਰਫ਼ ਬੱਗਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਖਸ਼ੀਵਾਲ ਹਾਲ ਅਬਾਦ ਪਿੰਡ ਨੱਥੂਮਾਜਰਾ ਥਾਣਾ ਖੇੜੀ ਗੰਢਿਆਂ ਨੂੰ ਟ੍ਰੇਸ ਕੀਤਾ ਗਿਆ ਹੈ। ਸੁਖਵਿੰਦਰ ਨੂੰ ਮਾਨਯੋਗ ਅਦਾਲਤ ਨੇ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੇਸ ਵਿਚ 24 ਅਪੈ੍ਰਲ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਸੁਖਵਿੰਦਰ ਸਿੰਘ ਇਸ ਸਮੇਂ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਹੈ। ਉਕਤ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਅਤੇ ਟ੍ਰੇਸ ਕਰਨ ਵਿਚ ਸਹਿਯੋਗ ਦੇਣ ਵਾਲਿਆਂ ’ਚ ਏ. ਐਸ. ਆਈ. ਜਸਪਾਲ ਸਿੰਘ, ਏ. ਐਸ. ਆਈ. ਹਰਜਿੰਦਰ ਸਿੰਘ, ਏ. ਐਸ. ਆਈ. ਸੁਰਜੀਤ ਸਿੰਘ, ਏ. ਐਸ. ਆਈ. ਸੁਰੇਸ਼ ਕੁਮਾਰ, ਏ. ਐਸ. ਆਈ. ਅਮਰਜੀਤ ਸਿੰਘ, ਏ. ਐਸ. ਆਈ. ਹਰਜਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।

Related Post