July 6, 2024 01:16:59
post

Jasbeer Singh

(Chief Editor)

Latest update

ਟਿੱਪਰ ਨੇ ਫੇਟ ਮਾਰ ਕੇ ਦੋ ਵਿਅਕਤੀਆਂ ਕੀਤਾ ਜ਼ਖ਼ਮੀ, ਡਰਾਈਵਰ ਵਿਰੁੱਧ ਮਾਮਲਾ ਦਰਜ

post-img

ਪਟਿਆਲਾ, 7 ਮਾਰਚ (ਜਸਬੀਰ)-ਥਾਣਾ ਪਸਿਆਣਾ ਦੀ ਪੁਲਸ ਨੇ ਫੇਟ ਮਾਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਵਿਰੁੱਧ ਧਾਰਾ 279, 337, 338, 427 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਬਾਜ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬਸਤੀ ਗੋਬਿੰਦ ਨਗਰ ਸਮਾਣਾ ਨੇ ਦੱਸਿਆ ਕਿ 23 ਜਨਵਰ ਦੀ ਸ਼ਾਮ ਨੂੰ ਜਦੋਂ ਉਹ ਆਪਣੇ ਦੋਸਤ ਤੇਜਿੰਦਰ ਸਿੰਘ ਸਮੇਤ ਕਾਰ ਵਿਚ ਸਵਾਰ ਹੋ ਕੇ ਪਿੰਡ ਢੱਕੜ੍ਹਬਾ ਦੇ ਕੋਲ ਜਾ ਰਿਹਾ ਸੀ ਤਾਂ ਟਿੱਪਰ ਦੇ ਅਣਪਛਾਤੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਟਿੱਪਰ ਲਿਆ ਕੇ ਕਾਰ ਵਿਚ ਮਾਰਿਆ, ਜਿਸ ਕਾਰਨ ਉਹ ਅਤੇ ਉਸਦਾ ਦੋਸਤ ਜ਼ਖ਼ਮੀ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   

Related Post