July 6, 2024 01:36:37
post

Jasbeer Singh

(Chief Editor)

Latest update

ਚੋਰੀ ਕਰਨ ’ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ

post-img

ਪਟਿਆਲਾ, 7 ਮਾਰਚ (ਜਸਬੀਰ)-ਥਾਣਾ ਅਨਾਜ ਮੰਡੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਧਾਰਾ 457, 380 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੰਜੀਵਨ ਕੁਮਾਰ ਪੁੱਤਰ ਰਾਮ ਲਾਲ ਵਾਸੀ ਸਾਹਮਣੇ ਹੀਰਾ ਆਟੋ ਮੋਬਾਇਲ ਵਰਕਸ਼ਾਪ ਫੈਕਟਰੀ ਏਰੀਆ ਪਟਿਆਲਾ ਨੇ ਦੱਸਿਆ ਕਿ ਉਹ ਅਨਾਜ ਮੰਡੀ ਪਟਿਆਲਾ ਵਿਖੇ ਸਥਿਤ ਸ਼ਿਵ ਮੰਦਰ ਦਾ ਜਨਰਲ ਸਕੱਤਰ ਹੈ ਤੇ 31 ਜਨਵਰੀ ਦੀ ਦਰਮਿਆਨੀ ਰਾਤ ਨੂੰ ਅਰਜਨ ਰਿਮਲ ਜੋ ਕਿ ਕਿਰਾਏਦਾਰ ਗਿੱਲ ਇਨਕਲੇਵ ਨੇੜੇ ਨਿਰੰਕਾਰੀ ਭਵਨ ਅਲੀਪੁਰ ਰੋਡ ਪਟਿਆਲਾ ਦਾ ਵਸਨੀਕ ਹੈ ਨੇ ਉਕਤ ਮੰਦਰ ਅੰਦਰ ਪਈਆਂ ਅੱਠ ਗੋਲਕਾਂ ਦੇ ਜਿੰਦਰਾ ਤੋੜ ਕੇ 25 ਹਜ਼ਾਰ ਰੁਪਏ ਚੋਰੀ ਕਰ ਲਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   

Related Post