July 6, 2024 00:54:52
post

Jasbeer Singh

(Chief Editor)

Latest update

ਸੰਜੇ ਕਾਲੋਨੀ ਵਿਖੇ ਨਾਬਾਲਗ ਲੜਕੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ; ਸਦਮੇ ’ਚ ਆਈ ਛੋਟੀ ਭੈਣ ਨੇ ਵੀ ਦਮ ਤੋੜਿਆ

post-img

ਪਟਿਆਲਾ, 7 ਮਾਰਚ (ਜਸਬੀਰ)-ਸ਼ਹਿਰ ਦੀ ਸੰਜੇ ਕਾਲੋਨੀ ਵਿਖੇ ਬੀਤੀ ਰਾਤ ਨਾਬਾਲਗ ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਕਿ ਕਤਲ ਹੁੰਦਾ ਦੇਖ ਮਿ੍ਰਤਕਾ ਦੀ ਛੋਟੀ ਭੈਣ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਪਰਿਵਾਰ ਨੂੰ ਇਕ ਤੋਂ ਬਾਅਦ ਇਕ ਦੋ ਸਦਮੇ ਲੱਗੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਘਟਨਾ ਦੀ ਜਾਂਚ ਤੋਂ ਬਾਅਦ ਐਸ. ਐਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਿ੍ਰਤਕਾ ਸਲਮਾ ਉਮਰ 16 ਸਾਲ ਨੇ ਆਪਣੀ ਮਰਜ਼ੀ ਨਾਲ ਉਥੇ ਹੀ ਰਹਿੰਦੇ ਇਕ ਅਰੁਣ ਕੁਮਾਰ ਨਾਮ ਦੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ ਪਰ ਦੋਹਾਂ ਕੁੱਝ ਵਿਵਾਦ ਕਾਰਨ ਸਲਮਾ ਆਪਣੇ ਪਿਤਾ ਦੇ ਘਰ ਵਾਪਸ ਆ ਗਈ ਸੀ। ਇਸ ਦੌਰਾਨ ਫਿਰ ਅਰੁਣ ਤੇ ਸਲਮਾ ਦੀ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਈ ਤੇ ਅਰੁਣ ਕੁਮਾਰ ਨੇ ਸਲਮਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਮੌਕੇ ਸਲਮਾ ਦੀ 7 ਸਾਲਾ ਛੋਟੀ ਭੈਣ ਹੁਸਨਪ੍ਰੀਤ ਕੌਰ ਨੇ ਕਤਲ ਹੁੰਦਾ ਦੇਖਿਆ ਤਾਂ ਉਹ ਸਦਮੇ ’ਚ ਆ ਗਈ ਤੇ ਉਸਦੀ ਵੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਪਿਤਾ ਪੰਕਜ ਤੇ ਮਾਂ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐਸ. ਐਚ. ਓ. ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ’ਚ ਡੂੰਘਾਈ ਨਾਲ ਜਾਂਚ ਜਾਰੀ ਹੈ, ਜਿਥੇ ਜੇਕਰ ਇਸ ਮਾਮਲੇ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਵੀ ਪਾਈ ਗਈ ਤਾਂ ਉਸ ਵਿਅਕਤੀ ਦੇ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਲਮਾ ਦੇ ਪਰਿਵਾਰ ’ਚ ਉਨ੍ਹਾਂ ਦੋਵੇਂ ਭੈਣਾਂ ਤੋਂ ਇਲਾਵਾ ਇਕ ਭਰਾ ਵੀ ਹੈ।

Related Post