July 6, 2024 01:07:07
post

Jasbeer Singh

(Chief Editor)

Patiala News

ਪਤਨੀ ਨੂੰ ਜਿਉਲਰੀ ਦਿਖਾਉਣ ਦੇ ਬਹਾਨੇ ਗਹਿਣੇ ਲੈ ਕੇ ਫਰਾਰ

post-img

ਪਟਿਆਲਾ, 14 ਮਾਰਚ (ਜਸਬੀਰ) : ਪਤਨੀ ਨੂੰ ਜਿਉਲਰੀ ਦਿਖਾਉਣ ਦਾ ਬਹਾਨਾ ਬਣਾ ਕੇ ਗਹਿਣੇ ਲੈ ਕੇ ਫਰਾਰ ਹੋਣ ਦੇ ਮਾਮਲੇ ਵਿਚ ਥਾਣਾ ਤਿ੍ਰਪੜੀ ਦੀ ਪੁਲਸ ਨੇ ਪਤੀ ਅਤੇ ਪਤਨੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ, ਅਰਸ਼ਪ੍ਰੀਤ ਕੌ+ਰ ਪਤਨੀ ਸੁਖਦੀਪ ਸਿੰਘ ਵਾਸੀ ਰਾਜਪੁਰਾ ਦੇ ਖਿਲਾਫ 420 ਅਤੇ 120 ਬੀ ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਰੁਪਿੰਦਰ ਕੌਰ ਪਤਨੀ ਸਤਪਾਲ ਸਿੰਘ ਵਾਸੀ ਏਕਤਾ ਐਵੇਨਿਉ ਕਲੋਨੀ ਤਿ੍ਰਪੜੀ ਨੇ ਪੁਲਸ ਨੂੰ ਸਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਖੁਰਮੀ ਜਿਉਲਰ ਦੇ ਨਾਮ ’ਤੇ ਆਨੰਦ ਨਗਰ ਵਿਖੇ ਦੁਕਾਨ ਹੈ, ਜਿਥੇ ਸੁਖਦੀਪ ਸਿੰਘ ਦੁਕਾਨ ’ਤੇ ਆਇਆ ਅਤੇ 2 ਸੋਨੇ ਦੀਆਂ ਅੰਗੁਠੀਆਂ ਅਤੇ ਕੰਨਾ ਦੀਆਂ ਵਾਲੀਆਂ, ਜਿਨ੍ਹਾਂ ਦੀ ਕੀਮਤ 85 ਹਜ਼ਾਰ 842 ਰੁਪਏ ਸੀ ਖ੍ਰੀਦ ਕੀਤੇ ਅਤੇ ਉਕਤ ਸਮਾਨ ਨੂੰ ਦਿਖਾਉਣ ਲਈ ਆਪਣੀ ਬਾਹਰ ਕਾਰ ਵਿਚ ਬੈਠੀ ਪਤਨੀ ਨੂੰ ਦਿਖਾਉਦ ਲਈ ਚਲਾ ਗਿਆ। ਜਦੋਂ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।    

Related Post