July 6, 2024 01:36:39
post

Jasbeer Singh

(Chief Editor)

Patiala News

ਦੜੇ ਸੱਟੇ ਦੇ ਦੋਸ਼ ਵਿਚ ਪੰਜ ਵਿਅਕਤੀਆਂ ਦੇ ਖਿਲਫਾ ਕੇਸ ਦਰਜ

post-img

ਪਟਿਆਲਾ, 14 ਮਾਰਚ (ਜਸਬੀਰ) : ਪਟਿਆਲਾ ਪੁਲਸ ਨੇ ਤਿੰਨ ਵੱਖ ਵੱਖ ਕੇਸਾਂ ਵਿਚ ਪੰਜ ਵਿਅਕਤੀਆਂ ਦੇ ਖਿਲਾਫ ਦੜੇ ਸੱਟੇ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਪਹਿਲੇ ਕੇਸ ਵਿਚ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਗੌਰਵ ਗੁਪਤਾ ਪੁੱਤਰ ਸੁਨੀਲ ਗੁਪਤਾ ਵਾਸੀ ਗੋਬਿੰਦ ਬਾਗ ਸਾਹਮਣੇ ਹੀਰਾ ਨਗਰ ਥਾਣਾ ਅਰਬਨ ਅਸਟੇਟ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਮੁਤਾਬਕ ਹੌਲਦਾਰ ਬਲਦੇਵ ਸਿੰਘ ਪੁਲਸ ਪਾਰਟੀ ਸਮੇਤ ਸਫਾਬਾਦੀ ਚੌਂਕ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਉਕਤ ਵਿਅਕਤੀ ਦੜਾ ਸੱਟਾ ਲਗਾ ਰਿਹਾ ਹੈ। ਪੁਲਸ ਨੇ ਰੇਡ ਕਰਕੇ ਦੜੇ ਸੱਟੇ ਦੇ 3820 ਰੁਪਏ ਬਰਾਮਦ ਕੀਤੇ ਹਨ। ਦੂਜੇ ਕੇਸ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਐਸ.ਐਚ.ਓ. ਇੰਸ: ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਤਿੰਨ ਵਿਅਕਤੀ ਨੂੰ ਜੂੁਆ ਖੇਡਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਹੈ। ਜਿਹੜੇ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਉਨ੍ਹਾ ਵਿਚ ਰਵੀ ਪੁੱਤਰ ਸ਼ਾਮ ਬਹਾਦਰ ਵਾਸੀ ਨੇੜੇ ਗਉਸ਼ਾਲਾ ਰਿਸ਼ੀ ਕਲੋਨੀ ਪਟਿਆਲਾ, ਰਾਜੇਸ਼ ਦਿਆਲ ਪੱਤਰ ਪ੍ਰਭ ਦਿਆਲ ਵਾਸੀ ਮੂੁੰਗਫਲੀ ਫੈਕਟਰੀ ਮਥੁਰਾ ਕਲੋਨੀ ਪਟਿਆਲਾ ਅਤੇ ਅਜੀਤ ਕੁਮਾਰ ਪੁੱਤਰ ਜੰਗੂ ਰਾਮ ਵਾਸੀ ਗੋਪਾਲ ਕਲੋਨੀ ਪਟਿਆਲਾ ਸ਼ਾਮਲ ਹਨ। ਪੁਲਸ ਮੁਤਾਬਕ ਏ.ਐਸ.ਆਈ. ਜੀਤ ਸਿੰਘ ਪੁਲਸ ਪਾਰਟੀ ਸਮੇਤ ਲੱਕੜ ਮੰਡੀ ਚੌਂਕ ਪਟਿਆਲਾ ਵਿਖੇ ਮੌਜੂਦ ਸਨ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਗੋਇਲ ਮੋਟਰਜ਼ ਪਟਿਆਲਾ ਦੇ ਬੈਕਸਾਈਡ ਗਰਾਉਂਡ ਵਿਚ ਬੈਠ ਦੇ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਹਨ ਤਾਂ ਪੁਲਸ ਨੇ ਰੇਡ ਕਰਕੇ ਜੂਏ ਦੇ 1750 ਰੁਪਏ ਬਰਾਮਦ ਕੀਤੇ ਹਨ। ਜਿਨ੍ਹਾ ਦੇ ਖਿਲਾਫ ਜੂਆ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।  ਤੀਜੇ ਕੇਸ ਵਿਚ ਥਾਣਾ ਕੋਤਵਾਲੀ ਦੀ ਹੀ ਪੁਲਸ ਨੇ ਹਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਹਨੂੰਮਾਨ ਮੰਦਰ ਰਾਘੋ ਮਾਜਰਾ ਪਟਿਆਲਾ ਦੇ ਖਿਲਾਫ ਜੂਆ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਏ.ਐਸ.ਆਈ ਬਲਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਕੜਾਹ ਵਾਲਾ ਚੌਂਕ ਪਟਿਆਲਾ ਵਿਖੇ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਹਨੂੰਮਾਨ ਮੰਦਰ ਦੇ ਕੋਲ ਦੜਾ ਸੱਟਾ ਲਗਾ ਰਿਹਾ ਹੈ। ਪੁਲਸ ਨੇ ਰੇਡ ਮਾਰ ਕੇ ਦੜੇ ਸੱਟੇ ਦੇ 1660 ਰੁਪਏ ਬਰਾਮਦ ਕੀਤੇ।    

Related Post