July 6, 2024 00:46:04
post

Jasbeer Singh

(Chief Editor)

Patiala News

ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਤੇ ਚਾਰ ਖਿਲਾਫ਼ ਮਾਮਲਾ ਦਰਜ

post-img

ਪਟਿਆਲਾ, 16 ਮਾਰਚ (ਜਸਬੀਰ)  : ਥਾਣਾ ਤਿ੍ਰਪੜੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਮਜ਼ਬੂਰ ਕਰਨ ਤੇ ਧਾਰ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੀਤ ਕੌਰ ਪਤਨੀ ਲਾਭ ਸਿੰਘ ਵਾਸੀ ਪਿੰਡ ਧਾਰੋਂਕੀ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਨਵਪ੍ਰੀਤ ਕੌਰ ਪਤਨੀ ਅਰਸ਼ਦੀਪ ਸਿੰਘ, ਮਛੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਰੌਂਗਲਾ ਥਾਣਾ ਤਿ੍ਰਪੜੀ ਵਲੋਂ ਉਨ੍ਹਾਂ ਦੀ ਲੜਕੀ ਕੁਸ਼ਮਬੀਰ ਕੌਰ  ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਕੁੱਟਮਾਰ ਵੀ ਕਰਦ ਸਨ। ਜਿਸ ਤੋਂ ਦੁਖੀ ਆ ਕੇ ਮਜ਼ਬੂਰ ਹੋ ਕੇ ਕੁਸ਼ਮਬੀਰ ਕੌਰ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸਦੀ ਲਾਸ਼ ਪਿੰਡ ਉਚਾਣਾ ਹਰਿਆਣਾ ਕੋ ਲ ਬਣੀ ਭਾਖੜਾ ਨਹਿਰ ਵਿਚੋਂ ਮਿਲੀ। ਪੁਲਸ ਨੇ ਉਕਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।    

Related Post