July 6, 2024 01:16:49
post

Jasbeer Singh

(Chief Editor)

Latest update

800 ਗ੍ਰਾਮ ਗਾਂਜੇ ਸਮੇਤ ਇੱਕ ਗ੍ਰਿਫਤਾਰ

post-img

ਪਟਿਆਲਾ, 27 ਫਰਵਰੀ (ਜਸਬੀਰ) : ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਇੱਕ ਵਿਅਕਤੀ ਨੂੰ 800 ਗ੍ਰਾਮ ਗਾਂਜੇ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਰਾਜ ਕੁਮਾਰ ਪੁੱਤਰ ਰੂਪ ਚੰਦ ਵਾਸੀ ਰੋੜੀ ਕੁੱਟ ਮੁਹੱਲਾ ਸਨੋਰ ਅੱਡਾ ਪਟਿਆਲਾ ਹਾਲ ਨਿਵਾਸੀ ਗੋਪਾਲ ਕਲੋਨੀ ਨੇੜੇ ਗਉਸਾਲਾ ਪਟਿਆਲਾ ਹੈ। ਪੁਲਸ ਮੁਤਾਬਕ ਏ.ਐਸ.ਆਈ ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਭਾਈ ਰਾਮ ਕਿਸ਼ਨ ਸਕੂਲ ਦੇ ਕੋਲ ਮੌਜੂਦ ਸੀ, ਜਿਥੇ ਉਕਤ ਵਿਅਕਤੀ ਨੂੰ ਜਦੋਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਤਾਂ ਉਸ ਤੋਂ 800 ਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀ ਦੇ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related Post