July 6, 2024 00:46:06
post

Jasbeer Singh

(Chief Editor)

Patiala News

ਮੋਟਰਸਾਇਕਲ ਚੋਰ ਗਿਰੋਹ ਦਾ ਇੱਕ ਹੋਰ ਮੈਂਬਰ ਗਿ੍ਰਫਤਾਰ, ਪੰਜ ਮੋਟਰਸਾਇਕਲ ਬਰਾਮਦ

post-img

ਪਟਿਆਲਾ, ਘੱਗਾ 21 ਮਾਰਚ (ਜਸਬੀਰ) : ਥਾਣਾ ਸ਼ੁਤਰਾਣਾ ਦੀ ਪੁਲਸ ਨੇ ਐਸ.ਐਚ.ਓ. ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਮੋਟਰਸਾਇਕਲ ਚੋਰ ਗਿਹੋਰ ਦੇ ਇੱਕ ਹੋਰ ਮੈਂਬਰ ਨੂੰ ਗਿ੍ਰਫਤਾਰ ਕਰਕੇ ਉਸ ਤੋਂ ਚੋਰੀ ਦੇ ਪੰਜ ਮੋਟਰਸਾਇਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ੁਤਰਾਣਾ ਦੇ ਐਸ.ਐਚ.ਓ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਐਸ.ਐਸ.ਪੀ ਵਰੁਣ ਸ਼ਰਮਾ, ਐਸ.ਪੀ ਇਨਵੈਸਟੀਗੇਸਨ ਯੋਗੇਸ਼ ਸ਼ਰਮਾ, ਐਸ.ਪੀ. ਟਰੈਫਿਕ ਜਸਬੀਰ ਸਿੰਘ ਅਤੇ ਡੀ.ਐਸ.ਪੀ. ਪਾਤੜਾਂ ਦਲਜੀਤ ਸਿੰਘ ਵਿਰਕ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ 1 ਮਾਰਚ 2024 ਨੂੰ ਦਰਜ ਚੋਰੀ ਦੀ ਐਫ.ਆਈ.ਆਰ. ਵਿਚ ਫਰਾਰ ਬੰਟੀ ਉਰਫ ਬੱਟੀ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਹੀਰਾ ਨਗਰ ਸ਼ੁਤਰਾਣਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ ਕਸ਼ਮੀਰ ਕੌਰ ਪਤਨੀ ਸਤਪਾਲ, ਸੂਰਜ ਪੁੱਤਰ ਸਤਪਾਲ ਵਾਸੀ ਤੁਗੇਪੱਤੀ ਸ਼ੁਤਰਾਣਾ, ਸੋਨੂੰ ਰਾਮ ਪੁੱਤਰ ਜੀਤਾ ਰਾਮ, ਬੰਟੀ ਉਰਫ ਬੰਟੀ ਕੁਮਾਰ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਤੋਂ ਕੁਲ 23 ਮੋਟਰਸਾਇਕਲ ਬਰਾਮਦ ਕੀਤੇ ਜਾ ਚੁੱਕੇ ਹਨ। ਐਸ.ਐਚ.ਓ. ਨੇ ਦੱਸਿਆ ਕਿ ਬੰਟੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਬੰਟੀ ਦੇ ਖਿਲਾਫ ਇਸ ਮਾਮਲੇ ਤੋਂ ਇਲਾਵਾ ਚੋਰੀ ਦੇ ਹੋਰ ਵੀ ਚਾਰ ਕੇਸ ਦਰਜ ਹਨ। ਮੋਟਰਸਾਇਕਲ ਚੋਰ ਗਿਰੋਹ ਦਾ ਇੱਕ ਹੋਰ ਮੈਂਬਰ ਗਿ੍ਰਫਤਾਰ, ਪੰਜ ਮੋਟਰਸਾਇਕਲ ਬਰਾਮਦ -ਹੁਣ ਤੱਕ ਗਿਰੋਹ ਤੋਂ 23 ਮੋਟਰਸਾਇਕਲ ਹੋ ਚੁੱਕੇ ਹਨ ਬਰਾਮਦ

Related Post