July 6, 2024 00:39:18
post

Jasbeer Singh

(Chief Editor)

Patiala News

ਪੀ.ਓ. ਸਟਾਫ ਦੀ ਪੁਲਸ ਨੇ ਕੀਤਾ ਦੋ ਭਗੋੜਿਆਂ ਨੂੰ ਗਿ੍ਰਫਤਾਰ ਇੱਕ ਟਰੇਸ

post-img

ਪਟਿਆਲਾ, 21 ਮਾਰਚ (ਜਸਬੀਰ):ਪੀ.ਓ. ਸਟਾਫ ਪਟਿਆਲਾ ਦੀ ਪੁਲਸ ਪਾਰਟੀ ਨੇ ਇੰਚਾਰਜ਼ ਏ.ਐਸ.ਆਈ ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਦੋ ਭਗੋੜਿਆਂ ਨੂੰ ਗਿ੍ਰਫਤਾਰ ਕਰ ਲਿਆ ਹੈ, ਜਦੋਂ ਕਿ ਇੱਕ ਨੂੰ ਟਰੇਸ ਕਰ ਲਿਆ ਗਿਆ ਹੈ। ਪਹਿਲੇ ਕੇਸ ਵਿਚ ਰਵਿੰਦਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਰਾਮ ਬਸਤੀ ਸੰਗਰੂਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਕੇਸ ਦਰਜ ਹੈ ਅਤੇ ਉਸ ਕੇਸ ਵਿਚ ਮਾਣਯੋਗ ਅਦਾਲਤ ਨੇ ਰਵਿੰਦਰ ਸਿੰਘ 16 ਨਵੰਬਰ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਦੂਜੇ ਕੇਸ ਵਿਚ ਗੁਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬਿਲਾਸਪੁਰ ਤਹਿਸੀਲ ਅਤੇ ਜਿਲਾ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਮਾਣਯੋਗ ਅਦਾਲਤ ਨੇ ਥਾਣਾ ਸਦਰ ਪਟਿਆਲਾ ਵਿਚ ਦਰਜ 138 ਐਨ.ਆਈ. ਐਕਟ ਦੇ ਤਹਿਤ ਕੇਸ ਮਾਣਯੋਗ ਅਦਾਲਤ ਨੇ 23 ਜਨਵਰੀ 2024 ਨੂੰ ਪੀ.ਓ. ਕਰਾਰ ਦਿੱਤਾ ਸੀ। ਤੀਜੇ ਕੇਸ ਵਿਚ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਦਲਜੀਤ ਸਿੰਘ ਉਰਫ ਨਿੱਕਾ ਵਾਸੀ ਤੋਲੇਵਾਲ ਰੋਡ ਚੀਮਾ ਜਿਲਾ ਸੰਗਰੂਰ ਨੂੰ ਟਰੇਸ ਕਰ ਲਿਆ ਗਿਆ ਹੈ। ਕੁਲਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਤਿ੍ਰਪੜੀ ਵਿਖੇ ਦਰਜ ਕੇਸ ਵਿਚ 31 ਜੁਲਾਈ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਕੁਲਵਿੰਦਰ ਸਿੰਘ ਇਸ ਸਮੇਂ ਚੀਮਾ ਥਾਣੇ ਵਿਚ ਦਰਜ ਕੇਸ ਵਿਚ ਸੰਗਰੂਰ ਜੇਲ ਵਿਚ ਬੰਦ ਹੈ। ਉਕਤ ਭਗੋੜਿਆਂ ਨੂੰ ਗਿ੍ਰਫਤਾਰ ਕਰਨ ਅਤੇ ਟਰੇਸ ਕਰਨ ਵਿਚ ਏ.ਐਸ.ਆਈ. ਜਸਪਾਲ ਸਿੰਘ, ਏ.ਐਸ.ਆਈ. ਸੁਰਜੀਤ ਸਿੰਘ ਅਤੇ ਏ.ਐਸ.ਆਈ. ਅਮਰਜੀਤ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।    

Related Post