July 6, 2024 01:32:08
post

Jasbeer Singh

(Chief Editor)

Latest update

ਦਿੱਲੀ ਸ਼ਰਾਬ ਘੁਟਾਲਾ: ਦਿੱਲੀ ਦੀ ਅਦਾਲਤ ਵਿਚ ਹੋਏ ਪੇਸ਼ ਅਰਵਿੰਦ ਕੇਜਰੀਵਾਲ

post-img

ਦਿੱਲੀ ਸ਼ਰਾਬ ਘੁਟਾਲਾ: ਦਿੱਲੀ ਦੀ ਅਦਾਲਤ ਵਿਚ ਹੋਏ ਪੇਸ਼ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ, 16 ਮਾਰਚ, 2024: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਵਿਚ ਅੱਜ ਦਿੱਲੀ ਦੀ ਰੋਜ਼ ਅਵੈਨਿਊ ਕੋਰਟ ਵਿਚ ਪੇਸ਼ ਹੋਏ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਤਕਰੀਬਨ 10 ਵਾਰ ਕੇਜਰੀਵਾਲ ਨੂੰ ਸੰਮਨ ਭੇਜੇ ਗਏ ਸਨ ਪਰ ਉਹ ਈ ਡੀ ਅੱਗੇ ਪੇਸ਼ ਨਹੀਂ ਹੋਏ ਸਨ। ਇਸ ਮਗਰੋਂ ਈ ਡੀ ਨੇ ਅਦਾਲਤ ਦਾ ਰੁਖ਼ ਕੀਤਾ ਸੀ ਜਿਸਨੇ ਕੇਜਰੀਵਾਲ ਨੂੰ 16 ਮਾਰਚ ਨੂੰ ਤਲਬ ਕੀਤਾ ਸੀ। ਕੇਜਰੀਵਾਲ ਨੇ ਸੈਸ਼ਨਜ਼ ਕੋਰਟ ਵਿਚ ਸੰਮਨਾਂ ਨੂੰ ਚੁਣੌਤੀ ਦਿੱਤੀ ਸੀ ਪਰ ਉਹਨਾਂ ਦੀ ਪਟੀਸ਼ਨ ਖਾਰਜ ਹੋ ਗਈ ਸੀ। ਹੁਣ ਕੇਜਰੀਵਾਲ ਅਦਾਲਤ ਵਿਚ ਪੇਸ਼ ਹੋਏ ਹਨ।

Related Post