July 6, 2024 00:57:09
post

Jasbeer Singh

(Chief Editor)

Latest update

ਰੁੱਖਾਂ ਤੇ ਵਾਤਾਵਰਨ ਦੀ ਸੰਭਾਲ ਲਈ ਯਤਨਸ਼ੀਲ ਡਾ. ਲੱਖੇਵਾਲੀ

post-img

ਰੁੱਖਾਂ ਅਤੇ ਮਨੁੱਖਾਂ ਦਾ ਰਿਸ਼ਤਾ ਆਦਿ ਜੁਗਾਦਿ ਤੋਂ ਹੈ। ਕਦੇ ਰੁੱਖ ਹੀ ਮਨੁੱਖ ਦਾ ਘਰ ਸਨ, ਫ਼ਲ ਉਸ ਦਾ ਭੋਜਨ ਅਤੇ ਪੱਤੇ ਸਰੀਰ ਢੱਕਦੇ ਸਨ। ਜਦੋਂ ਮਨੁੱਖ ਘਰ ਬਣਾ ਕੇ ਰਹਿਣ ਲੱਗਾ ਤਾਂ ਰੁੱਖਾਂ ਦੀ ਲੱਕੜੀ ਹੀ ਕੰਮ ਆਈ। ਵਾਹੀ ਬੀਜੀ ਸ਼ੁਰੂ ਕਰਨ ਵਿੱਚ ਵੀ ਰੁੱਖਾਂ ਦੀ ਲੱਕੜ ਨੇ ਹੀ ਸੰਦਾਂ ਦਾ ਕੰਮ ਕੀਤਾ। ਰੁੱਖ ਮਨੁੱਖ ਦੇ ਕੇਵਲ ਕੰਮ ਹੀ ਨਹੀਂ ਸੰਵਾਰਦੇ ਸਗੋਂ ਉਸ ਲਈ ਹਵਾ ਨੂੰ ਸਾਫ਼ ਕਰਦੇ ਹਨ, ਤੇ ਵਾਤਾਵਰਨ ਦੀ ਸੰਭਾਲ ਕਰਦੇ ਹਨ।ਰੁੱਖਾਂ ਅਤੇ ਮਨੁੱਖਾਂ ਦਾ ਰਿਸ਼ਤਾ ਆਦਿ ਜੁਗਾਦਿ ਤੋਂ ਹੈ। ਕਦੇ ਰੁੱਖ ਹੀ ਮਨੁੱਖ ਦਾ ਘਰ ਸਨ, ਫ਼ਲ ਉਸ ਦਾ ਭੋਜਨ ਅਤੇ ਪੱਤੇ ਸਰੀਰ ਢੱਕਦੇ ਸਨ। ਜਦੋਂ ਮਨੁੱਖ ਘਰ ਬਣਾ ਕੇ ਰਹਿਣ ਲੱਗਾ ਤਾਂ ਰੁੱਖਾਂ ਦੀ ਲੱਕੜੀ ਹੀ ਕੰਮ ਆਈ। ਵਾਹੀ ਬੀਜੀ ਸ਼ੁਰੂ ਕਰਨ ਵਿੱਚ ਵੀ ਰੁੱਖਾਂ ਦੀ ਲੱਕੜ ਨੇ ਹੀ ਸੰਦਾਂ ਦਾ ਕੰਮ ਕੀਤਾ। ਰੁੱਖ ਮਨੁੱਖ ਦੇ ਕੇਵਲ ਕੰਮ ਹੀ ਨਹੀਂ ਸੰਵਾਰਦੇ ਸਗੋਂ ਉਸ ਲਈ ਹਵਾ ਨੂੰ ਸਾਫ਼ ਕਰਦੇ ਹਨ, ਤੇ ਵਾਤਾਵਰਨ ਦੀ ਸੰਭਾਲ ਕਰਦੇ ਹਨ। ਪਰ ਮਨੁੱਖ ਰੁੱਖਾਂ ਦਾ ਹੀ ਦੁਸ਼ਮਣ ਬਣ ਗਿਆ ਤੇ ਇਨ੍ਹਾਂ ਦੀ ਬੇਰਹਿਮੀ ਨਾਲ ਕਟਾਈ ਸ਼ੁਰੂ ਕੀਤੀ ਗਈ। ਪੰਜਾਬ ਇਸ ਮੁਹਿੰਮ ’ਚ ਮੋਹਰੀ ਹੋਇਆ। ਸਿੰਚਾਈ ਸਹੂਲਤਾਂ ਵਿੱਚ ਵਾਧੇ ਨਾਲ ਅਤੇ ਵੱਧ ਤੋਂ ਵੱਧ ਧਰਤੀ ਵਾਹੀ ਹੇਠ ਲਿਆਉਣ ਲਈ ਰੁੱਖਾਂ ਦੀ ਬਲੀ ਦਿੱਤੀ ਗਈ। ਪਿੰਡਾਂ ਦੀਆਂ ਝਿੜ੍ਹੀਆਂ ਖ਼ਤਮ ਹੋ ਗਈਆਂ, ਖੇਤਾਂ ਵਿੱਚੋਂ ਰੁੱਖ ਲੋਪ ਹੋ ਗਏ। ਸੜਕਾਂ ਕੰਢੇ ਹੁਣ ਕੁੱਝ ਰੁੱਖ ਬਚੇ ਸਨ ਉਹ ਵੀ ਸੜਕਾਂ ਚੌੜ੍ਹੀਆਂ ਕਰਨ ਦੇ ਚੱਕਰ ’ਚ ਕੱਟ ਦਿੱਤੇ ਗਏ। ਵੱਧ ਰਹੀ ਤਪਸ਼, ਮੌਸਮ ਵਿੱਚ ਆ ਰਹੀਆਂ ਤਬਦੀਲੀਆਂ, ਮੀਂਹਾਂ ਦਾ ਬਦਲਿਆ ਮਿਜਾਜ਼, ਵਾਤਾਵਰਨ ਦਾ ਗੰਧਲਾ ਹੋਣਾ ਆਦਿ ਇਨ੍ਹਾਂ ਸਭਨਾਂ ਪਿੱਛੇ ਰੁੱਖਾਂ ਦੇ ਵਢਾਂਗੇ ਦੀ ਅਹਿਮ ਭੂਮਿਕਾ ਹੈ। ਸੂਬੇ ਵਿੱਚ ਰੁੱਖ ਲਗਾਉਣ ਦੀਆਂ ਹਰੇਕ ਵਰ੍ਹੇ ਮੁਹਿੰਮਾਂ ਚੱਲਦੀਆਂ ਹਨ। ਪਰ ਇਹ ਕੇਵਲ ਵਿਖਾਵਾ ਬਣ ਕੇ ਰਹਿ ਜਾਂਦੀਆਂ ਹਨ, ਕਿਉਕਿ ਸਾਨੂੰ ਇਹ ਨਹੀਂ ਪਤਾ ਕਿ ਕਿਹੜਾ ਰੁੱਖ ਕਦੋਂ ਕਿਵੇਂ ਅਤੇ ਕਿੱਥੇ ਲਗਾਉਣਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਡਾ. ਬਲਵਿੰਦਰ ਸਿੰਘ ਲੱਖੇਵਾਲੀ ਪਿਛਲੇ ਦੋ ਦਹਾਕਿਆਂ ਤੋਂ ਸਰਗਰਮ ਹੈ। ਆਪਣੀ ਪੀ.ਐੱਚਡੀ. ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਨੇ ਆਪਣਾ ਸਾਰਾ ਸਮਾਂ ਪੰਜਾਬ ਦੇ ਧਰਤ-ਦਿ੍ਰਸ਼, ਇਸ ਦੇ ਰੁੱਖਾਂ, ਫਲ-ਬੂਟਿਆਂ ਤੇ ਉਨ੍ਹਾਂ ਦੇ ਵਿਕਾਸ ਅਤੇ ਸਾਂਭ ਸੰਭਾਲ ਨੂੰ ਸਮਰਪਿਤ ਕਰ ਦਿੱਤਾ ਹੈ। ਪੰਜਾਬੀਆਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ, ਕਿਹੜਾ ਰੁੱਖ ਕਦੋਂ ਅਤੇ ਕਿਵੇਂ ਲਗਾਉਣ ਬਾਰੇ ਜਾਣਕਾਰੀ ਦੇਣ ਲਈ ਰੁੱਖਾਂ ਬਾਰੇ ਲਿਖਣਾ ਸ਼ੁਰੂ ਕੀਤਾ। ਉਸ ਦੇ ਲੇਖ ਪੰਜਾਬੀ ਦੀਆਂ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਨੇ ਛਾਪਣੇ ਸ਼ਰੂ ਕੀਤੇ। ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਰੁੱਖਾਂ ਸਬੰਧੀ ਉਸ ਦੀ ਪਹਿਲੀ ਪੁਸਤਕ ‘ਬਿਰਖਾਂ ਬਾਝ ਨਾ ਸੋਂਹਦੀ ਧਰਤੀ’ ਸਾਲ 2017 ਵਿੱਚ ਪਾਠਕਾਂ ਨੂੰ ਭੇਟ ਕੀਤੀ ਗਈ। ਪਾਠਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਉਸਦੀ ਦੂਜੀ ਪੁਸਤਕ ‘ਬਗ਼ੀਚੀ ਬਣਾਉਣ ਦੀ ਕਲਾ ਲੈਂਡਸਕੇਪਿੰਗ’ ਸਾਲ 2020 ਵਿੱਚ ਪਾਠਕਾਂ ਦੇ ਸਨਮੁਖ ਹੋਈ।ਇਨ੍ਹਾਂ ਦੋ ਪੁਸਤਕਾਂ ਅਤੇ ਛਪਦੇ ਲੇਖਾਂ ਰਾਹੀਂ ਉਹ ਪੰਜਾਬੀਆਂ ਨਾਲ ਪੂਰੀ ਤਰ੍ਹਾਂ ਜੁੜ ਚੁੱਕਿਆ ਹੈ। ਉਸ ਦੀਆਂ ਲਿਖਤਾਂ ਨੇ ਪੱਜਾਬੀਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਇਆ ਅਤੇ ਇਸ ਧਰਤੀ ਉੱਤੇ ਰੁੱਖਾਂ ਦੀ ਮਹੱਤਤਾ ਨੂੰ ਦਰਸਾਇਆ। ਸਾਡੇ ਬਜ਼ੁਰਗ ਮੁੱਢ ਕਦੀਮ ਤੋਂ ਹੀ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਸਨ, ਇਸੇ ਕਰਕੇ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਸੀ। ਲੱਖੇਵਾਲੀ ਦਾ ਬਹੁਤਾ ਰੁਝਾਨ ਪੰਜਾਬ ਦੇ ਰਵਾਇਤੀ ਰੁੱਖਾਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦੀ ਲੁਆਈ ਨੂੰ ਉਤਸਾਹਿਤ ਕਰਨ ਵੱਲ ਹੈ। ਪੰਜਾਬ ਵਿੱਚ ਜੰਗਲ ਨਹੀਂ ਹਨ ਅਤੇ ਕੋਈ ਵਿਹਲੀ ਧਰਤੀ ਵੀ ਨਹੀਂ, ਜਿੱਥੇ ਜੰਗਲ ਬਣਾਏ ਜਾ ਸਕਣ। ਇੱਥੇ ਤਾਂ ਖੇਤਾਂ ਦੇ ਬੰਨਿਆਂ, ਸੜਕਾਂ ਦੇ ਕੰਢੇ ਜਾਂ ਬੰਬੀਆਂ ਉੱਤੇ ਹੀ ਰੁੱਖ ਲਗਾਏ ਜਾ ਸਕਦੇ ਹਨ। ਕਿਹੜੇ ਰੁੱਖ, ਕਿੱਥੇ ਅਤੇ ਕਿਵੇਂ ਲਗਾਉਣੇ ਹਨ ਤਾਂ ਜੋ ਫ਼ਸਲਾਂ ਦਾ ਵੀ ਨੁਕਸਾਨ ਨਾ ਹੋਵੇ ਇਸ ਬਾਰੇ ਜਾਣਕਾਰੀ ਦੇਣ ਲਈ ਉਸ ਦੀ ਨਵੀਂ ਸਚਿੱਤਰ ਤੇ ਰੰਗੀਨ ਛਪਾਈ ਵਾਲੀ ਸੁੰਦਰ ਪੁਸਤਕ ‘ਖੇਤਾਂ ਵਿੱਚ ਰੁੱਖ ਕਿਉ ਅਤੇ ਕਿਵੇਂ’ ਛਪ ਕੇ ਕੁਝ ਸਮਾਂ ਪਹਿਲਾਂ ਹੀ ਆਈ ਹੈ। ਇਸ ਪੁਸਤਕ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ’ਚ ਲੇਖਕ ਨੇ ਰੁੱਖਾਂ ਦੀ ਲੋੜ, ਕਿਹੜੇ, ਕਿੱਥੇ ਅਤੇ ਕਿਵੇਂ ਲਗਾਉਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ। ਰੁੱਖ ਬੂਟੇ ਲਾਉਣ ਤੋਂ ਪਹਿਲਾਂ ਦੀ ਵਿਉਤਬੰਦੀ, ਰਾਹ ਪਹਿਆਂ ਲਈ ਰੁੱਖ, ਫ਼ਲਦਾਰ ਰੁੱਖਾਂ ਦੀ ਲੋੜ, ਦਵਾਈਆਂ ਵਾਲੇ ਰੁੱਖਾਂ ਦੀ ਅਹਿਮੀਅਤ, ਛਾਂਦਾਰ ਰੁੱਖਾਂ ਦੀ ਮਹੱਤਤਾ, ਖੇਤਾਂ ਦੁਆਲੇ ਵਾੜ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਪਾਣੀ ਦੇ ਸਰੋਤਾਂ ਨੇੜੇ ਰੁੱਖ, ਸੋਹਣੀ ਦਿੱਖ ਲਈ ਸੋਹਣੇ ਰੁੱਖ ਬਾਰੇ ਵੀ ਜਾਣਕਾਰੀ ਦਿੱਤੀ ਹੈ।ਆਮ ਤੌਰ ’ਤੇ ਕਿਸਾਨ ਦਾ ਗਿਲਾ ਹੁੰਦਾ ਹੈ ਕਿ ਰੁੱਖਾਂ ਦਾ ਛੌਰਾ ਫ਼ਸਲਾਂ ਲਈ ਮਾਰੂ ਹੁੰਦਾ ਹੈ ਅਤੇ ਰੁੱਖਾਂ ਉੱਤੇ ਪੱਛੀਆਂ ਦੇ ਘਰ ਵੀ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਇਸ ਬਾਰੇ ਵੀ ਉਸ ਨੇ ਰੁੱਖਾਂ ਵਿੱਚ ਪੱਛੀਆਂ ਦੇ ਰੈਣ-ਬਸੇਰੇ ਵਰ ਜਾਂ ਸਰਾਪ ਕਾਂਡ ਵਿੱਚ ਜਾਣਕਾਰੀ ਦਿੱਤੀ ਹੈ। ਰੁੱਖਾਂ ਦੀ ਵਰਤੋਂ ਨਾਲ ਸਬੰਧਿਤ ਜਾਣਕਾਰੀ ਜਿਵੇਂ ਕਿ ਲੱਕੜ ਪ੍ਰਾਪਤੀ ਲਈ ਰੁੱਖਾਂ ਦੀ ਵਿਉਤਬੰਦੀ, ਬਹੁਭਾਂਤੀ ਖੇਤੀ ਅਤੇ ਪਸ਼ੂ ਪਾਲਣ ਦਾ ਅਨਿੱਖੜਵਾਂ ਅੰਗ ਰੁੱਖ, ਹਵਾ ਰੋਧਕ ਪੱਟੀਆਂ ਲਈ ਢੁਕਵੇਂ ਰੁੱਖ, ਰੁੱਖ ਪ੍ਰਾਪਤੀ ਲਈ ਢੁੱਕਵੀਆਂ ਨਰਸਰੀਆਂ ਅਤੇ ਕੁਦਰਤੀ ਖੇਤੀ ਵਿੱਚ ਰੁੱਖਾਂ ਦਾ ਯੋਗਦਾਨ। ਇਨ੍ਹਾਂ ਤਿੰਨਾਂ ਮਹੱਤਵਪੂਰਨ ਪੁਸਤਕਾਂ ਤੋਂ ਇਲਾਵਾ ਚਾਰ ਹੋਰ ਪੁਸਤਕਾਂ, ਖੇਤੀ ਸਹਾਇਕ ਧੰਦੇ, ਜਾਏ ਧਰਤ ਪੰਜਾਬ ਦੇ, ਪਹਿਲਾ ਪਾਣੀ ਜੀਉ ਹੈ ਅਤੇ ਸ਼੍ਰੇਣੀ ਅਨੁਸਾਰ ਰੁੱਖਾਂ ਦੀ ਵਿਉਤਬੰਦੀ ਵੀ ਛਪ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਸ ਨੇ ਆਪਣੇ ਆਪ ਨੂੰ ਕੇਵਲ ਰੁੱਖਾਂ ਸਬੰਧੀ ਲਿਖਣ ਤੱਕ ਹੀ ਸੀਮਤ ਨਹੀਂ ਕੀਤਾ, ਸਗੋਂ ਆਪ ਵੀ ਪੂਰੇ ਸੂਬੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਦਾ ਮਹੱਤਵ ਕੇਵਲ ਰੁੱਖ ਲਗਾਉਣਾ ਹੀ ਨਹੀਂ ਸਗੋਂ ਰੁੱਖ ਪ੍ਰੇਮੀਆਂ ਨੂੰ ਅਮਲੀ ਸਿਖਲਾਈ ਵੀ ਦੇਣਾ ਹੈ ਕਿ ਕਿਹੜਾ ਰੁੱਖ, ਕਿੱਥੇ, ਕਦੋਂ ਅਤੇ ਕਿਵੇਂ ਲਗਾਉਣਾ ਹੈ। ਇਸ ਮੁਹਿੰਮ ਨੂੰ ਉਸ ਨੇ ਲੱਖੇਵਾਲੀ-ਮਾਡਲ ਦਾ ਨਾਮ ਦਿੱਤਾ ਹੈ, ਕਿਉਕਿ ਇਸ ਦਾ ਆਰੰਭ ਉਸ ਨੇ ਆਪਣੇ ਪਿੰਡ ਲੱਖੇਵਾਲੀ ਤੋਂ ਕੀਤਾ ਸੀ। ਅਜਿਹਾ ਕਰਨ ਨਾਲ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਰੁੱਖ ਲਗਾਉਣ ਅਤੇ ਪਾਲਣ ਵਿੱਚ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗਿਆਨ ਤੋਂ ਬਿਨਾਂ ਪੰਜਾਬ ਨੂੰ ਹਰਿਆ-ਭਰਿਆ ਨਹੀਂ ਕੀਤਾ ਜਾ ਸਕਦਾ, ਕਿਉਕਿ ਸੂਬੇ ਵਿੱਚ ਹਰੇਕ ਵਰ੍ਹੇ ਲੱਖਾਂ ਰੁੱਖ ਲਗਾਏ ਜਾਂਦੇ ਹਨ ਪਰ ਰੁੱਖਾਂ ਦੀ ਗਿਣਤੀ ਹਰੇਕ ਵਰ੍ਹੇ ਘੱਟ ਰਹੀ ਹੈ। ਸੂਬੇ ਵਿੱਚ ਕੰਕਰੀਟ ਦੇ ਜੰਗਲਾਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਇੱਥੋਂ ਤੱਕ ਕਿ ਅਸੀਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੁਦਰਤੀ ਰਾਹ ਵੀ ਰੋਕ ਲਏ ਹਨ। ਕੰਕਰੀਟ ਦੇ ਜੰਗਲ ਤਾਂ ਰੋਕੇ ਨਹੀਂ ਜਾ ਸਕਦੇ ਪ੍ਰੰਤੂ ਢੁਕਵੇਂ ਰੁੱਖ ਲਗਾ ਕੇ ਇਨ੍ਹਾਂ ਦੀ ਤਪਸ਼ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਮਨੁੱਖ ਕੁਦਰਤ ਦੀ ਖ਼ੂਬਸੂਰਤੀ ਨੂੰ ਕੁਝ ਹੱਦ ਤੱਕ ਮਾਣ ਸਕਦਾ ਹੈ। ਰੁੱਖਾਂ ਦੀ ਘਾਟ ਅਤੇ ਮਨੁੱਖੀ ਲਾਪਰਵਾਹੀ ਸਦਕਾ ਸੂਬੇ ’ਚ ਪ੍ਰਦੂਸ਼ਣ ਵੱਧ ਰਿਹਾ ਹੈ, ਇਸ ਨਾਲ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਲੱਖੇਵਾਲੀ ਨੇ ਪੰਜਾਬ ਦੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਆਪਣੇ ਸਾਥੀ ਡਾ. ਬਿ੍ਰਜ ਮੋਹਨ ਭਾਰਦਵਾਜ ਨਾਲ ਮਿਲ ਕੇ ‘ਸੋਚ’ ਨਾਮਕ ਸੰਸਥਾ ਦਾ ਗਠਨ ਕੀਤਾ ਹੈ। ਇਸ ਸੰਸਥਾ ਨੂੰ ਸੰਤ ਬਾਬਾ ਗੁਰਮੀਤ ਸਿੰਘ ਹੋਰਾਂ ਦਾ ਥਾਪੜਾ ਅਤੇ ਆਸ਼ੀਰਵਾਦ ਪ੍ਰਾਪਤ ਹੈ। ਇਸ ਸੰਸਥਾ ਵੱਲੋਂ ਪਿੰਡਾਂ ਵਿੱਚ ਰੁੱਖ ਲਗਾਉਣ, ਬਗ਼ੀਚੀਆਂ ਬਣਾਉਣ, ਛੱਪੜਾਂ ਦੀ ਸਾਂਭ ਸੰਭਾਲ, ਕੁਦਰਤੀ ਖੇਤੀ ਦੇ ਪ੍ਰਚਾਰ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਵਿੱਚ ਚੇਤਨਾ ਨੂੰ ਉਜਾਗਰ ਕਰਨ ਲਈ ਹਰੇਕ ਵਰ੍ਹੇ ਰਾਜ ਪੱਧਰ ਦਾ ਵਾਤਾਵਰਨ ਸੰਭਾਲ ਮੇਲਾ ਲਗਾਇਆ ਜਾਂਦਾ ਹੈ। ਹੋਰ ਢੁੱਕਵੇਂ ਪ੍ਰੋਗਰਾਮਾਂ ਦੇ ਨਾਲੋਂ ਨਾਲ ਲੱਖਾਂ ਰੁਪਏ ਦੇ ਇਨਾਮ ਵਧੀਆ ਕਾਰਗੁਜ਼ਾਰੀ ਕਰਨ ਲਈ ਦਿੱਤੇ ਜਾਂਦੇ ਹਨ।‘ਸੋਚ’ ਸੰਸਥਾ ਅਧੀਨ ਵਾਤਾਵਰਨ ਸੰਭਾਲ ਲਈ ਵਧੀਆ ਕਾਰਗੁਜ਼ਾਰੀ ਲਈ ਪੰਜ ਇਨਾਮ ਹਨ। ਪਹਿਲਾ ਇਨਾਮ ‘ਨਿਰਮਲ ਜਲ’ ਹੈ ਜਿਸ ਦੀ ਰਾਸ਼ੀ ਇਕ ਲੱਖ ਰੁਪਏ ਹੈ। ਇਹ ਇਨਾਮ ਉਸ ਪੰਚਾਇਤ ਜਾਂ ਸੰਸਥਾ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਛੱਪੜ ਜਾਂ ਤਲਾਅ ਨੂੰ ਬਿਨਾਂ ਪੱਕਾ ਕੀਤਿਆਂ ਕੁਦਰਤੀ ਰੂਪ ਵਿੱਚ ਸੰਭਾਲਿਆ ਹੁੰਦਾ ਹੈ। ਦੂਜਾ ਇਨਾਮ ‘ਮੇਰੀ ਮਿੱਟੀ ਮੇਰਾ ਸੋਨਾ’ ਜਿਸ ਦੀ ਰਾਸ਼ੀ ਪੰਜਾਹ ਹਜ਼ਾਰ ਰੁਪਏ ਹੈ। ਪੰਜਾਬ ਦੇ ਕੁਦਰਤੀ ਪੱਖੀ ਸੋਚ ਰੱਖਣ ਵਾਲੇ ਉਸ ਕਿਸਾਨ ਨੂੰ ਦਿੱਤਾ ਜਾਂਦਾ ਹੈ। ਤੀਜਾ ਇਨਾਮ ਰੁੱਖਾਂ ਦਾ ਰਾਖਾ ਹੈ। ਇਸ ਦੀ ਇਨਾਮ ਰਾਸ਼ੀ ਵੀ ਪੰਜਾਹ ਹਜ਼ਾਰ ਰੁਪਏ ਦੀ ਹੀ ਹੈ। ਇਹ ਇਨਾਮ ਸੂਬੇ ਵਿੱਚ ਰੁੱਖ ਲਗਾਉਣ ਅਤੇ ਸਾਂਭ ਸੰਭਾਲ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀ ਵਿਸ਼ੇਸ਼ ਲਈ ਹੈ। ਚੌਥਾ ਇਨਾਮ ‘ਬਹੁਭਾਂਤੀ ਖੇਤੀ’ ਲਈ ਹੈ। ਇਸ ਦੀ ਵੀ ਇਨਾਮ ਰਾਸ਼ੀ ਪੰਜਾਹ ਹਜ਼ਾਰ ਰੁਪਏ ਹੀ ਹੈ। ਇਹ ਇਨਾਮ ਉਸ ਕਿਸਾਨ ਨੂੰ ਦਿੱਤਾ ਜਾਂਦਾ ਹੈ, ਜਿਹੜੇ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਬਹੁਭਾਂਤੀ ਖੇਤੀ ਕਰਦਾ ਹੈ। ਪੰਜਵਾਂ ਇਨਾਮ ‘ਜੰਗਲੀ ਜੀਵ ਸੁਰੱਖਿਆ’ ਲਈ ਹੈ। ਇਨ੍ਹਾਂ ਤੋਂ ਇਲਾਵਾ ਵਾਤਾਵਰਨ ਸੰਭਾਲ ਸਬੰਧੀ ਬਣਾਈਆਂ ਲਘੂ ਫਿਲਮਾਂ ਅਤੇ ਫੋਟੋਗ੍ਰਾਫੀ ਲਈ ਵੀ ਵਿਸ਼ੇਸ਼ ਇਨਾਮ ਰੱਖੇ ਗਏ ਹਨ।ਨਵੀਂ ਪੀੜ੍ਹੀ ਲਈ ਮਿਸਾਲਸਾਡੀ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਦੀ ਸੰਭਾਲ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਰੁੱਖਾਂ ਦੀ ਸੰਗਤ ਮਨੁੱਖ ਵਿੱਚੋਂ ਬੇਚੈਨੀ, ਮਾਯੂਸੀ ਅਤੇ ਘਬਰਾਹਟ ਨੂੰ ਦੂਰ ਕਰਦੀ ਹੈ ਅਤੇ ਕੁਝ ਨਵਾਂ ਕਰਨ ਲਈ ਵੀ ਉਕਸਾਉਦੀ ਹੈ। ਸਾਡੀ ਜਵਾਨੀ ਮਾਯੂਸੀ ਵਿੱਚ ਨਸ਼ਿਆਂ ਦੇ ਸੇਵਨ ਵਲ ਵੱਧ ਰਹੀ ਹੈ। ਲੱਖੇਵਾਲੀ ਵਰਗੇ ਉਤਸ਼ਾਹੀ ਵਾਤਾਵਰਨ ਪ੍ਰੇਮੀ ਹੀ ਉਨ੍ਹਾਂ ਨੂੰ ਇਸ ਸੋਚ ਵਿੱਚੋਂ ਕੱਢ ਆਪਣੀ ਸੰਸਥਾ ‘ਸੋਚ’ ਨਾਲ ਜੋੜ ਉਤਸ਼ਾਹੀ ਬਣਾ ਸਕਦੇ ਹਨ। ਉਸ ਦੀਆਂ ਪੁਸਤਕਾਂ ਜਿੱਥੇ ਪਾਠਕਾਂ ਨੂੰ ਰੁੱਖਾਂ ਪ੍ਰਤੀ ਜਾਗਰੂਕ ਕਰਦੀਆਂ ਹਨ ਉੱਥੇ ਨਾਲ ਹੀ ਪੰਜਾਬੀ ਸਾਹਿਤ ਵਿੱਚ ਵਾਧਾ ਕਰਦੀਆਂ ਹਨ। ਪੰਜਾਬੀ ਵਿੱਚ ਤਕਨੀਕੀ ਅਤੇ ਗਿਆਨ ਵਿਗਿਆਨ ਨਾਲ ਸਬੰਧਿਤ ਸਾਹਿਤ ਦੀ ਘਾਟ ਹੈ। ਕਿਉਕਿ ਹੁਣ ਪਾਠਕ ਤਕਨੀਕੀ ਸਾਹਿਤ ਵੱਲ ਵਧੇਰੇ ਰੁਚੀ ਰੱਖਣ ਲੱਗ ਪਏ ਹਨ। ਲੱਖੇਵਾਲੀ ਆਪਣੇ ਵਿੱਤ ਅਤੇ ਸੂਝ ਅਨੁਸਾਰ ਉਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਬਾਰੇ ਸਲਾਹ ਮਸ਼ਵਰਾ ਦੇਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਜਿਹੜੇ ਰੁੱਖਾਂ ਨਾਲ ਪ੍ਰੇਮ ਕਰਦੇ ਹਨ ਅਤੇ ਵਿਗੜ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਯਤਨਸ਼ੀਲ ਹਨ।ਵਿਰਾਸਤੀ ਰੁੱਖਾਂ ਬਾਰੇਵਧ ਰਹੀ ਚਿੰਤਾਰੁੱਖਾਂ ਦੇ ਪ੍ਰੇਮੀ ਅਤੇ ਵਾਤਾਵਰਨ ਬਾਰੇ ਚਿੰਤੁਤ ਜਥੇਬੰਦੀਆਂ ਲੱਖੇਵਾਲੀ ਤੋਂ ਸਲਾਹ ਲੈਂਦੀਆਂ ਹਨ, ਸੋ ਉਹ ਤੇ ਉਸਦੇ ਸਾਥੀ ਅੱਗੇ ਹੋ ਕੇ ਸਹਾਇਤਾ ਕਰਦੇ ਹਨ। ਲੱਖੇਵਾਲੀ ਨੂੰ ਲੋਪ ਹੋ ਰਹੇ ਵਿਰਾਸਤੀ ਰੁੱਖ ਬੂਟਿਆਂ ਦੀ ਵਧੇਰੇ ਚਿੰਤਾ ਹੈ। ਉਹ ਇਨ੍ਹਾਂ ਨੂੰ ਜੀਵਤ ਰੱਖਣ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਦੀ ਲੁਆਈ ਨੂੰ ਉਤਸ਼ਾਹਿਤ ਕਰਦਾ ਹੈ। ਹੋਰ ਸੰਸਥਾਵਾਂ ਦੇ ਨਾਲੋਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਸ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਰਪਿਤ ‘ਗੁਰੂ ਘਰਾਂ ਦੀ ਵਾਤਾਵਰਨ ਅਨੁਕੂਲ ਹਰਿਆਵਲ ਕਰਨ ਸਬੰਧੀ ਵਿਉਤਬੱਦੀ’ ਨਾਮਕ ਇੱਕ ਸੁੰਦਰ ਦੋਵਰਕੀ ਲੱਖੇਵਾਲੀ ਤੋਂ ਲਿਖਵਾ ਕੇ ਗੁਰੂ ਘਰਾਂ ਵਿੱਚ ਵੱਡੀ ਗਈ।- ਡਾ. ਰਣਜੀਤ ਸਿੰਘ

Related Post