July 6, 2024 01:19:59
post

Jasbeer Singh

(Chief Editor)

Latest update

Amritsar Murder News: ਨਸ਼ਾ ਤਸਕਰਾਂ ਨੇ ਨੌਜਵਾਨ ਦੀ ਕੀਤੀ ਸ਼ਰੇਆਮ ਹੱਤਿਆ; ਕੈਮਰੇ ਲਗਾਉਣ ਕਰਕੇ ਰੱਖਦੇ ਸੀ ਰੰਜ਼ਿਸ਼

post-img

Amritsar Murder News: ਅੰਮ੍ਰਿਤਸਰ ਵਿੱਚ ਲਗਾਤਾਰ ਗੈਂਗਸਟਰ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿਨ-ਦਿਹਾੜੇ ਲੁੱਟ ਖੋਹ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਥੇ ਅੰਮ੍ਰਿਤਸਰ ਦੇ ਗੁਆਲ ਮੰਡੀ ਇਲਾਕੇ ਵਿੱਚ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।ਦੇਰ ਰਾਤ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ ਪੰਜ ਵਿੱਚ ਇੱਕ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਛੋਟਾ ਰਾਜਨ ਅਤੇ ਉਸਦਾ ਪਰਿਵਾਰ ਖੁੱਲ੍ਹੇਆਮ ਨਸ਼ਾ ਵੇਚਦਾ ਸੀ।

Related Post