July 6, 2024 01:42:33
post

Jasbeer Singh

(Chief Editor)

Punjab, Haryana & Himachal

ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ ਔਰਤ ਦਿਵਸ ਮੰਨਾਇਆ ਗਿਆ

post-img

ਪਟਿਆਲਾ, 8 ਮਾਰਚ (ਜਸਬੀਰ)-ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਕਲਿਆਣ ਵਿਖੇ ਅੰਤਰ ਰਾਸ਼ਟਰੀ ਔਰਤ ਦਿਵਸ ਮੰਨਾਇਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਵਲੋ ਪੁਲਿਸ ਵਿਭਾਗ ਚ ਇਮਾਨਦਾਰੀ ਨਾਲ ਸੇਵਾ ਨਿਭਾ ਰਹੀਆਂ 8 ਔਰਤ ਮੁਲਜਾਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ ਟ੍ਰੈਫਿਕ ਪੁਲਿਸ ਕਰਨੈਲ ਸਿੰਘ ਨੇ ਕਿਹਾ ਕਿ ਅਜ ਦੇ ਯੁਗ ਚ ਔਰਤਾਂ ਅਜ ਕਿਸੇ ਵੀ ਖੇਤਰ ਮਰਦਾਂ ਨਾਲੋ ਪਿਛੇ ਨਹੀ ਹਨ। ਉਨ੍ਹਾਂ ਹੋਰ ਕਿਹਾ ਕਿ ਔਰਤ ਨੇ ਗੁੁਰੂਆਂ ਪੀਰਾਂ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਵਲੋ ਹੀ ਸਾਨੂੰ ਸੇਧ ਮਿਲੀ ਹੈ ਕਿ ਜੱਗ ਜਣਨੀ ਦਾ ਹਮੇਸ਼ਾ ਸਤਿਕਾਰ ਹੋਣ ਚਹੀਦਾ ਹੈ। ਇਸ ਮੌਕੇ ਕਾਲਜ ਦੇ ਉਪ ਚੇਅਰਮੈਨ ਮਨਦੀਪ ਸਿੰਘ ਚਹਿਲ ਅਤੇ ਸਕੱਤਰ ਨਵਨੀਤ ਕੌਰ ਚਹਿਲ ਨੇ ਕਿਹਾ ਕਿ ਉਨ੍ਹਾਂ ਵਲੋ ਕਾਲਜ ਚ ਹਮੇਸ਼ਾ ਹੀ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ ਜਿਸ ਨਾਲ ਬੱਚੀਆਂ ਨੂੰ ਉਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਹੀ ਲੜੀ ਤਹਿਤ ਅਜ ਦੇ ਇਸ ਸਮਾਗਮ ਚ ਪੁਰੀ ਸ਼ਿਦਤ ਨਾਲ ਪੁਲਿਸ ਚ ਸੇਵਾ ਨਿਭਾਉੇਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਕਾਲਜ ਦੇ ਮੁਖੀ ਗੁਰਿੰਦਰ ਸਿੰਘ ਨੇ ਇਸ ਮੌਕੇ ਕਾਲਜ ਚ ਪੁਜੀਆਂ ਸਮੂਹ ਸਖਸ਼ੀਅਤਾ ਦਾ ਧੰਨਵਾਦ ਕੀਤਾ।

Related Post