July 6, 2024 01:05:03
post

Jasbeer Singh

(Chief Editor)

Latest update

ਗੈਂਗਸਟਰ ਕਾਲਾ ਜਠੇੜੀ ਤੇ ਮੈਡਮ ਮਿੰਜ ਦਾ ਅੱਜ ਵਿਆਹ, ਛਾਉਣੀ ਬਣਿਆ ਬੈਂਕੁਏਟ ਹਾਲ

post-img

Kala Jatheri Weds Lady Don Anuradha Chaudhari: ਹਰਿਆਣਾ ਦੇ ਬਦਨਾਮ ਗੈਂਗਸਟਰ ਕਾਲਾ ਜਠੇੜੀ ਅਤੇ ਲੇਡੀ ਡਾਨ ਅਨੁਰਾਧਾ ਚੌਧਰੀ ਅੱਜ ਦਿੱਲੀ ਦੇ ਦਵਾਰਕਾ ਸਥਿਤ ਸੰਤੋਸ਼ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਵਿਆਹ ਲਈ ਬੈਂਕੁਏਟਨਵੀਂ ਦਿੱਲੀ— ਦੇਸ਼ ‘ਚ ਇਨ੍ਹੀਂ ਦਿਨੀਂ ਇਕ ਅਜਿਹਾ ਵਿਆਹ ਚਰਚਾ ‘ਚ ਹੈ, ਜਿਸ ਨੂੰ ਹਰ ਕੋਈ ਦੇਖਣਾ ਅਤੇ ਜਾਣਨਾ ਚਾਹੁੰਦਾ ਹੈ। ਇਹ ਵਿਆਹ ਅੱਜ ਯਾਨੀ 12 ਮਾਰਚ ਨੂੰ ਹੋਣ ਜਾ ਰਿਹਾ ਹੈ। ਵਿਆਹ ਤਿਹਾੜ ਜੇਲ ‘ਚ ਬੰਦ ਗੈਂਗਸਟਰ ਕਾਲਾ ਜਠੇੜੀ ਅਤੇ ਉਸ ਦੀ ਪ੍ਰੇਮਿਕਾ ਲੇਡੀ ਡੌਨ ਅਨੁਰਾਧਾ ਯਾਨੀ ਮੈਡਮ ਮਿੰਜ ਦਾ ਹੈ। ਹਾਲਾਂਕਿ ਇਸ ਵਿਆਹ ਨੂੰ ਲੈ ਕੇ ਬੈਂਕੁਏਟ ਹਾਲ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਵਿਆਹ ਦੌਰਾਨ ਦਿੱਲੀ ਪੁਲਿਸ ਸਪੈਸ਼ਲ ਸੈੱਲ, ਸਪੈਸ਼ਲ ਸਟਾਫ਼, ਕ੍ਰਾਈਮ ਬ੍ਰਾਂਚ ਸਮੇਤ ਪੁਲਿਸ ਟੀਮ ਮੌਜੂਦ ਸੀ।ਪ੍ਰਾਪਤ ਜਾਣਕਾਰੀ ਅਨੁਸਾਰ 12 ਮਾਰਚ ਨੂੰ ਹੋਣ ਵਾਲੇ ਇਸ ਵਿਆਹ ਦੇ ਪ੍ਰਬੰਧ ਭਾਵੇਂ ਹਲਕੇ-ਫੁਲਕੇ ਹੋਣ ਪਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਦੋਵਾਂ ਗੈਂਗਸਟਰਾਂ ਦੇ ਕਈ ਵਿਰੋਧੀ ਹਨ ਜੋ ਬਦਲਾ ਲੈਣ ਲਈ ਬਾਹਰ ਹੋ ਸਕਦੇ ਹਨ। ਮਹਿਮਾਨਾਂ ਨੂੰ ਪੁਲਿਸ ਵਾਲੇ ਪਾਸਿਓਂ ਹੀ ਐਂਟਰੀ ਮਿਲੇਗੀ। ਸੂਤਰਾਂ ਮੁਤਾਬਕ ਮਹਿਮਾਨਾਂ ਨੂੰ ਐਂਟਰੀ ਲਈ ਬਾਰਕੋਡ ਦਿੱਤਾ ਜਾਵੇਗਾ।ਦਰਵਾਜ਼ੇ ‘ਤੇ 2 ਮੈਟਲ ਡਿਟੈਕਟਰ ਲਗਾਏ ਗਏ ਕਾਲਾ ਜਠੇੜੀ ਅਤੇ ਲੇਡੀ ਡੌਨ ਦੇ ਵਿਆਹ ‘ਤੇ ਨਜ਼ਰ ਰੱਖਣ ਲਈ ਇਸ ਬੈਂਕੁਏਟ ਹਾਲ ਦੇ ਅੰਦਰ ਅਤੇ ਬਾਹਰ ਇੱਕ ਨਹੀਂ ਬਲਕਿ ਸੈਂਕੜੇ ਪੁਲਿਸ ਮੁਲਾਜ਼ਮਾਂ ਦਾ ਇਕੱਠ ਹੋਵੇਗਾ। ਦਰਵਾਜ਼ੇ ‘ਤੇ 2 ਮੈਟਲ ਡਿਟੈਕਟਰ ਲਗਾਏ ਗਏ ਹਨ। ਜਿੱਥੋਂ ਸਾਰਿਆਂ ਨੂੰ ਚੈਕਿੰਗ ਲਈ ਲੰਘਣਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਵਿਆਹ 12 ਮਾਰਚ ਨੂੰ ਦਿੱਲੀ ਦੇ ਮਟਿਆਲਾ ਦੇ ਬੈਂਕੁਏਟ ਹਾਲ ਵਿੱਚ ਹੋਣਾ ਹੈ। ਦੋਵਾਂ ਪਾਸਿਆਂ ਤੋਂ ਪਰਿਵਾਰਕ ਮਹਿਮਾਨ ਹੋਣਗੇ ਜਦਕਿ ਪੁਲਿਸ ਹਰ ਨਵੇਂ ਚਿਹਰੇ ‘ਤੇ ਨਜ਼ਰ ਰੱਖੇਗੀ।ਪਤਾ ਲੱਗਾ ਹੈ ਕਿ ਬੈਂਕੁਏਟ ਹਾਲ ਵੱਲੋਂ ਵਿਆਹ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੈਂਕੁਏਟ ਹਾਲ ਦੇ ਸਟਾਫ਼ ਦੀ ਗਿਣਤੀ 20 ਦੇ ਕਰੀਬ ਹੈ, ਉਨ੍ਹਾਂ ਦੇ ਪਛਾਣ ਪੱਤਰ ਲੈ ਲਏ ਗਏ ਹਨ, ਇਸ ਤੋਂ ਇਲਾਵਾ ਬੈਂਕੁਏਟ ਹਾਲ ਦੇ ਆਲੇ-ਦੁਆਲੇ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ। ਸਾਰੀਆਂ ਸੀਸੀਟੀਵੀ ਕੈਮਰਿਆਂ ਦੀਆਂ ਲਾਈਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related Post