July 6, 2024 03:03:20
post

Jasbeer Singh

(Chief Editor)

Entertainment

ਫ਼ੋਨ ਵੇਚ ਕੇ ਕੀਤਾ ਗੁਜ਼ਾਰਾ ਤੇ ਫਿਰ ਬਣਿਆ ਭਾਰਤੀ Music Industry ਦਾ King, 10 ਸਾਲ ਬਾਅਦ ਵੀ ਕਾਇਮ ਹੈ ਜਲਵਾ

post-img

ਭਾਰਤ ਦੀ ਮਿਊਜ਼ਿਕ ਇੰਡਸਟਰੀ ਵਿੱਚ ਰੈਪਿੰਗ ਨੂੰ ਵੱਖਰੀ ਪਛਾਣ ਦੇਣ ਵਾਲੇ ਯੋ ਯੋ ਹਨੀ ਸਿੰਘ ਨੇ ਜਦੋਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਉਨ੍ਹਾਂ ਨੂੰ ਆਪਣੇ ਫੈਨਸ ਤੋਂ ਭਰਪੂਰ ਪਿਆਰ ਮਿਲਿਆ ਹੈ। ਲਗਭਗ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਹਨੀ ਸਿੰਘ ਮਿਊਜ਼ਿਕ ਤਿਆਰ ਕਰ ਰਹੇ ਹਨ ਤੇ ਨਾਲ ਹੀ ਰੈਪਿੰਗ ਨਾਲ ਲੋਕਾਂ ਵਿੱਚ ਛਾਏ ਹੋਏ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੌਰ ਵੀ ਆਇਆ ਸੀ ਜਦੋਂ ਉਹ ਇੰਡਸਟਰੀ ਤੋਂ ਪੂਰੀ ਤਰ੍ਹਾਂ ਗਾਇਬ ਹੋ ਗਏ ਸਨ।ਇਕ ਦਹਾਕੇ ਤੱਕ ਬਾਲੀਵੁੱਡ ‘ਤੇ ਰਾਜ ਕਰਨ ਤੋਂ ਬਾਅਦ ਹਨੀ ਸਿੰਘ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਏ ਤੇ ਪਿਛਲੇ ਸਾਲ ਉਨ੍ਹਾਂ ਨੇ ਇਕ ਵਾਰ ਫਿਰ ਆਪਣੀ ਐਲਬਮ ਲਾਂਚ ਕਰਕੇ ਧਮਾਕੇਦਾਰ ਵਾਪਸੀ ਕੀਤੀ। ਪਿਛਲੇ ਸਾਲ ਹਨੀ ਸਿੰਘ ਨਾ ਸਿਰਫ ਆਪਣੇ ਗੀਤਾਂ ਨੂੰ ਲੈ ਕੇ ਸਗੋਂ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ‘ਚ ਰਹੇ। ਸਾਲ 2022 ਵਿੱਚ ਆਪਣੀ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ, ਗਾਇਕ ਮਾਡਲ ਟੀਨਾ ਥਡਾਨੀ ਨੂੰ ਡੇਟ ਕਰ ਰਹੇ ਸੀ ਜੋ ਉਸ ਤੋਂ ਕਈ ਸਾਲ ਛੋਟੀ ਸੀ ਅਤੇ ਪਿਛਲੇ ਸਾਲ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।ਮੀਡੀਆ ਰਿਪੋਰਟਾਂ ਅਨੁਸਾਰ ਟੀਨਾ ਥਡਾਨੀ ਅਤੇ ਹਨੀ ਸਿੰਘ ਇੱਕ ਸਾਲ ਤੋਂ ਡੇਟ ਕਰ ਰਹੇ ਸਨ ਪਰ ਗਾਇਕ ਨੇ ਪਿਛਲੇ ਸਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਐਲਾਨਿਆ ਸੀ। ਹਾਲਾਂਕਿ, ਦੁਨੀਆ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਇਹ ਜੋੜੀ ਵੱਖ ਹੋ ਗਈ ਸੀ। ਹਨੀ ਸਿੰਘ ਦੀ ਪ੍ਰੋਫੈਸ਼ਨਲ ਲਾਈਫ ਜਿੰਨੀ ਸਫਲ ਰਹੀ, ਓਨੀ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਉਥਲ-ਪੁਥਲ ਨਾਲ ਭਰੀ ਹੋਈ ਸੀ। ਗਾਇਕ ਦੇ ਪਿਤਾ ਵੰਡ ਵੇਲੇ ਪਾਕਿਸਤਾਨ ਤੋਂ ਭਾਰਤ ਆਏ ਸਨ ਅਤੇ ਦਿੱਲੀ ਆ ਕੇ ਵੱਸੇ ਸਨ।ਮੋਬਾਈਲ ਵੇਚ ਕੇ ਗੁਜ਼ਾਰਾ ਕਰਦੇ ਸਨ ਹਨੀ ਸਿੰਘ ਹਨੀ ਸਿੰਘ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਮੋਬਾਈਲ ਫੋਨ ਵੇਚਦੇ ਸੀ। ਆਪਣੀ ਮਿਹਨਤ ਨਾਲ ਉਹ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚੇ ਅਤੇ ਬਾਲੀਵੁੱਡ ਦੇ ਸੁਪਰਸਟਾਰ ਗਾਇਕ ਬਣੇ। ਹਨੀ ਸਿੰਘ ਦਾ ਗਾਇਕੀ ਕਰੀਅਰ ਸਾਲ 2011 ਵਿੱਚ ਸ਼ੁਰੂ ਹੋਇਆ ਸੀ ਅਤੇ ਕੁਝ ਹੀ ਸਮੇਂ ਵਿੱਚ ਉਹ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚ ਗਏ ਸਨ। ਹਨੀ ਸਿੰਘ ਇੰਡਸਟਰੀ ‘ਚ ਪੰਜਾਬੀ ਗੀਤਾਂ ਨੂੰ ਨਵੇਂ ਰੂਪ ਨਾਲ ਪੇਸ਼ ਕਰਕੇ ਰਾਤੋ-ਰਾਤ ਨੌਜਵਾਨਾਂ ‘ਚ ਮਸ਼ਹੂਰ ਹੋ ਗਏ ਸਨ।ਬਾਈਪੋਲਰ ਡਿਸਆਰਡਰ ਤੋਂ ਪੀੜਤ ਸਨ ਹਨੀ ਸਿੰਘ ਮੀਡੀਆ ਰਿਪੋਰਟਾਂ ਮੁਤਾਬਕ ਹਨੀ ਸਿੰਘ 10 ਸਾਲ ਪਹਿਲਾਂ ਇੱਕ ਗੀਤ ਲਈ 60 ਤੋਂ 70 ਲੱਖ ਰੁਪਏ ਦੀ ਮੋਟੀ ਫੀਸ ਲੈਂਦੇ ਸਨ। ਪ੍ਰਸਿੱਧੀ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਹਨੀ ਸਿੰਘ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਏ, ਜਿਸ ਦਾ ਕਾਰਨ ਸੀ ਉਨ੍ਹਾਂ ਦੀ ਗੰਭੀਰ ਬੀਮਾਰੀ। ਬਾਇਪੋਲਰ ਡਿਸਆਰਡਰ ਤੋਂ ਪੀੜਤ ਹਨੀ ਸਿੰਘ ਕਾਫੀ ਸਮੇਂ ਤੋਂ ਇੰਡਸਟਰੀ ਤੋਂ ਗਾਇਬ ਸਨ।ਹੁਣ ਜੇਕਰ ਅਸੀਂ ਹਨੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗਾਇਕ ਨੇ ਆਪਣੇ ਕਰੀਅਰ ਦੇ ਸਿਖਰ ‘ਤੇ ਆਪਣੀ ਬਚਪਨ ਦੀ ਦੋਸਤ ਸ਼ਾਲਿਨੀ ਤਲਵਾਰ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਨੂੰ ਲਗਭਗ 10 ਸਾਲ ਹੋ ਗਏ ਸਨ ਅਤੇ ਸਾਲ 2022 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਅਤੇ ਉਸਦੇ ਪਰਿਵਾਰ ‘ਤੇ ਘਰੇਲੂ ਹਿੰਸਾ ਵਰਗੇ ਗੰਭੀਰ ਦੋਸ਼ ਲਗਾਏ ਸਨ ਅਤੇ ਆਖਰਕਾਰ ਉਸਨੇ 1 ਕਰੋੜ ਰੁਪਏ ਦੇ ਗੁਜਾਰੇ ਭੱਤੇ ਨਾਲ ਗਾਇਕ ਨੂੰ ਤਲਾਕ ਦੇ ਦਿੱਤਾ ਸੀ।

Related Post