July 6, 2024 00:39:33
post

Jasbeer Singh

(Chief Editor)

Latest update

ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ

post-img

ਭਾਰਤ ਚ ਇੰਸਟਾਗ੍ਰਾਮ ਸਕੈਮ ਦਾ ਸਭ ਤੋਂ ਵੱਡਾ ਅੱਡਾ ਬਣ ਗਿਆ ਹੈ। ਤਮਾਮ ਕੰਪਨੀਆਂ ਚ ਹੋ ਰਹੀ ਛਾਂਟੀ ਤੋਂ ਬਾਅਦ ਇਹ ਠੱਗ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ। ਇਹ ਠੱਗ ਇੰਸਟਾਗ੍ਰਾਮ ਤੇ ਨੌਕਰੀ ਲਈ ਵਿਗਿਆਪਨ ਦੇ ਰਹੇ ਹਨ ਅਤੇ ਇਹ ਵਿਗਿਆਪਨ ਇਸ ਤਰੀਕੇ ਨਾਲ ਦਿੱਤੇ ਜਾ ਰਹੇ ਹਨ ਕਿ ਲੋਕਾਂ ਨੂੰ ਇਸ ਵਿਚ ਮਿਹਨਤ ਘੱਟ ਅਤੇ ਫਾਇਦਾ ਜ਼ਿਆਦਾ ਨਜ਼ਰ ਆ ਰਿਹਾ ਹੈ। ਇਹ ਠੱਗ ਲੋਕਾਂ ਨਾਲ ਇੰਸਟਾਗ੍ਰਾਮ ਦੇ ਡੀ.ਐੱਮ. (ਡਾਇਰੈਕਟ ਮੈਸੇਜ) ਰਾਹੀਂ ਵੀ ਨੌਕਰੀ ਲਈ ਸੰਪਰਕ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਠੱਗ ਲੋਕਾਂ ਨੂੰ ਨੌਕਰੀ ਲਈ ਐਮਾਜ਼ੋਨ, ਫਲਿਪਕਾਰਟ ਅਤੇ ਨੈੱਟਫਲਿਕਸ ਵਰਗੇ ਵੱਡੇ ਬ੍ਰਾਂਡਸ ਦੇ ਨਾਂ ਦਾ ਇਸਤੇਮਾਲ ਕਰ ਰਹੇ ਹਨ। ਮਿਹਨਤ ਘੱਟ, ਪੈਸੇ ਜ਼ਿਆਦਾ ਦੇ ਜਾਲ ਚ ਫਸ ਰਹੇ ਲੋਕਇੰਸਟਾਗ੍ਰਾਮ ਤੇ ਨੌਕਰੀ ਲਈ ਦਿੱਤੇ ਜਾਣ ਵਾਲੇ ਇਨ੍ਹਾਂ ਵਿਗਿਆਪਨਾਂ ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਮ ਬਹੁਤ ਹੀ ਘੱਟ ਹੈ ਪਰ ਪੈਸੇ ਖੂਬ ਮਿਲਣਗੇ। ਇਸਤੋਂ ਬਾਅਦ ਇਹ ਸਾਈਬਰ ਠੱਗ ਲੋਕਾਂ ਤੋਂ ਆਨਲਾਈਨ ਇਕ ਫਾਰਮ ਭਰਵਾ ਰਹੇ ਹਨ ਜਿਸ ਵਿਚ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਅਕਾਊਂਟ ਵਰਗੀ ਮਹੱਤਵਪੂਰਨ ਜਾਣਕਾਰੀ ਮੰਗੀ ਜਾ ਰਹੀ ਹੈ। ਲੋਕਾਂ ਤੋਂ ਆਧਾਰ ਕਾਰਡ ਵਰਗੀ ਆਈ.ਡੀ. ਵੀ ਮੰਗੀ ਜਾ ਰਹੀ ਹੈ। ਤਿਆਰ ਕੀਤੇ ਜਾ ਰਹੇ ਫਰਜ਼ੀ ਕ੍ਰੈਡਿਟ ਕਾਰਡਲੋਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਫਰਜ਼ੀ ਕ੍ਰੈਡਿਟ ਕਾਰਡ ਤਿਆਰ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਕੀਤੇ ਜਾ ਰਹੇ ਹਨ। ਇਹ ਠੱਗ ਲੋਕਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਸ਼ਾਨਦਾਰ ਵਿਕੈਂਡ ਟ੍ਰਿਪ ਦਾ ਵੀ ਲਾਲਚ ਦਿੱਤਾ ਜਾ ਰਿਹਾ ਹੈ। ਇਸਤੋਂ ਬਾਅਦ ਉਹ ਨੌਕਰੀ ਲਈ ਇਕ ਟੋਕਨ ਅਮਾਊਂਟ ਮੰਗਦੇ ਹਨ। ਇਸੇ ਦੌਰਾਨ ਲੋਕਾਂ ਨਾਲ ਠੱਗੀ ਹੁੰਦੀ ਹੈ। ਭੋਲੇ-ਭਾਲੇ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਉਨ੍ਹਾਂ ਦੇ ਯੂ.ਪੀ.ਆਈ. ਅਕਾਊਂਟ ਚ ਪੈਸੇ ਭੇਜੇ ਜਾ ਰਹੇ ਹਨ ਜਾਂ ਫਿਰ ਪੈਸੇ ਮੰਗਣ ਲਈ ਰਿਕਵੈਸਟ ਆਈ ਹੈ। ਇਹ ਠੱਗ ਲੋਕਾਂ ਕੋਲੋਂ ਪੈਸੇ ਲਈ ਰਿਕਵੈਸਟ ਕਰਦੇ ਹਨ ਅਤੇ ਯੂ.ਪੀ.ਆਈ. ਪਿਨ ਲਗਾਉਣ ਲਈ ਕਹਿੰਦੇ ਹਨ। ਦੱਸ ਦੇਈਏ ਕਿ ਕੋਈ ਵੀ ਕੰਪਨੀ ਨੌਕਰੀ ਦੇਣ ਲਈ ਪੈਸੇ ਨਹੀਂ ਮੰਗਦੀ। 

Related Post