July 6, 2024 02:02:31
post

Jasbeer Singh

(Chief Editor)

Sports

Virat Kohli Comeback: IPL ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਦੀ ਵਾਪਸੀ, ਕ੍ਰਿਕਟਰ ਨੇ ਇਸ ਜਵਾਬ ਨਾਲ ਜਿੱਤਿਆ ਫੈਨਜ਼ ਦ

post-img

Virat Kohli Comeback: ਆਈਪੀਐਲ ਸੀਜ਼ਨ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਦਰਅਸਲ, ਇਸ ਸੀਜ਼ਨ ਦੀ ਸ਼ੁਰੂਆਤ 22 ਮਾਰਚ ਤੋਂ ਹੋ ਰਹੀ ਹੈ। ਆਈਪੀਐਲ 2024 ਸੀਜ਼ਨ ਦੇ ਪਹਿਲੇ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੁਕਾਬਲੇ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। RCB ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਜਲਦ ਹੀ ਮੈਦਾਨ ਤੇ ਵਾਪਸੀ ਕਰਨ ਜਾ ਰਹੇ ਹਨ। ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਸ਼ੁਰੂਆਤੀ ਮੈਚ ਚ ਵਿਰਾਟ ਕੋਹਲੀ ਦਾ ਖੇਡਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਵਿਰਾਟ ਕੋਹਲੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਚ ਵਿਰਾਟ ਕੋਹਲੀ ਕਾਰ ਚ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਚ ਇੱਕ ਪ੍ਰਸ਼ੰਸਕ ਵਿਰਾਟ ਕੋਹਲੀ ਨੂੰ ਪੁੱਛਦਾ ਹੈ ਕਿ ਕਿਵੇਂ ਹੋ ਸਰ... ਇਸ ਸਵਾਲ ਦੇ ਜਵਾਬ ਚ ਵਿਰਾਟ ਕੋਹਲੀ ਕਹਿੰਦੇ ਹਨ, ਤੁਸੀ ਠੀਕ ਹੋ... ਹਾਲਾਂਕਿ ਸੋਸ਼ਲ ਮੀਡੀਆ ਤੇ ਸਾਬਕਾ ਭਾਰਤੀ ਕਪਤਾਨ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Related Post