July 6, 2024 03:02:27
post

Jasbeer Singh

(Chief Editor)

Sports

IPL 2024 Opening Ceremony: ਆਈਪੀਐਲ 2024 ਉਦਘਾਟਨ ਸਮਾਰੋਹ ਕਦੋਂ, ਕਿੱਥੇ ਅਤੇ ਕਿਵੇਂ ਸਕੋਗੇ ਦੇਖ ? ਜਾਣੋ ਪੂਰੀ ਡਿਟ

post-img

IPL 2024 Opening Ceremony: ਆਈਪੀਐਲ 2024 ਦੀ ਸ਼ੁਰੂਆਤ 22 ਮਾਰਚ ਨੂੰ ਹੋਏਗੀ, ਜਿੱਥੇ ਪਹਿਲਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਚੇਨਈ ਲਈ, ਜਦੋਂ ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਨ੍ਹਾਂ ਦਾ ਨੌਵਾਂ ਵਨਡੇ ਹੋਏਗਾ ਤਾਂ ਉਹ ਸੀਜ਼ਨ ਦੀ ਸ਼ੁਰੂਆਤ ਕਰ ਰਹੇ ਹੋਣਗੇ। ਧੋਨੀ ਦੀ ਟੀਮ ਇਸ ਤੋਂ ਪਹਿਲਾਂ 2009, 2011, 2012, 2018, 2019, 2020, 2022 ਅਤੇ 2023 ਚ ਅਜਿਹਾ ਕਰ ਚੁੱਕੀ ਹੈ। ਕ੍ਰਿਕਟ ਪ੍ਰੇਮੀਆਂ ਦਾ RCB ਬਨਾਮ CSK ਮੈਚ ਨੂੰ ਲੈ ਕੇ ਉਤਸ਼ਾਹ ਵਧਦਾ ਜਾ ਰਿਹਾ ਹੈ, ਪਰ ਸਭ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਤਿਆਰ ਹੋਵੇਗਾ। IPL 2024 ਦੇ ਉਦਘਾਟਨੀ ਸਮਾਰੋਹ ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਵੱਡੇ ਸਿਤਾਰੇ ਸ਼ਿਰਕਤ ਕਰਨਗੇ, ਪਰ ਵੱਡਾ ਸਵਾਲ ਇਹ ਹੈ ਕਿ ਆਮ ਲੋਕ ਇਸ ਸਮਾਰੋਹ ਨੂੰ ਕਿਵੇਂ, ਕਦੋਂ ਅਤੇ ਕਿੱਥੇ ਦੇਖ ਸਕਦੇ ਹਨ। IPL 2024 ਦੇ ਉਦਘਾਟਨੀ ਸਮਾਰੋਹ ਚ ਕਈ ਵੱਡੇ ਸਿਤਾਰੇ ਆਉਣਗੇ ਖਬਰਾਂ ਦੀ ਮੰਨੀਏ ਤਾਂ ਆਈਪੀਐਲ ਦੇ ਆਗਾਮੀ ਸੀਜ਼ਨ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਸੰਗੀਤਕਾਰ ਸੋਨੂੰ ਨਿਗਮ, ਏਆਰ ਰਹਿਮਾਨ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਵੀ ਪਰਫਾਰਮ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨਿਗਮ ਅਤੇ ਏ.ਆਰ ਰਹਿਮਾਨ ਮਿਲ ਕੇ ਦੇਸ਼ ਭਗਤੀ ਤੇ ਇੱਕ ਖਾਸ ਪੇਸ਼ਕਸ਼ ਕਰ ਸਕਦੇ ਹਨ। ਇਸ ਪੂਰੇ ਸਮਾਗਮ ਦੀ ਸਮਾਂ ਸੀਮਾ 30 ਮਿੰਟ ਰੱਖੀ ਗਈ ਹੈ। ਕਦੋਂ ਅਤੇ ਕਿੱਥੇ ਹੋਵੇਗਾ IPL 2024 ਦਾ ਉਦਘਾਟਨ ਸਮਾਰੋਹ ? ਆਈਪੀਐਲ 2024 ਦਾ ਉਦਘਾਟਨ ਸਮਾਰੋਹ 22 ਮਾਰਚ ਨੂੰ ਐਮਏ ਚਿਦੰਬਰਮ ਸਟੇਡੀਅਮ ਵਿੱਚ ਸੀਐਸਕੇ ਬਨਾਮ ਆਰਸੀਬੀ ਮੈਚ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। IPL 2024 ਦੇ ਮੈਚ ਕਿਸ ਸਮੇਂ ਸ਼ੁਰੂ ਹੋਣਗੇ? ਆਈਪੀਐਲ 2024 ਦਾ ਉਦਘਾਟਨੀ ਮੈਚ 22 ਮਾਰਚ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ, ਜੋ ਰਾਤ 8 ਵਜੇ ਸ਼ੁਰੂ ਹੋਵੇਗਾ। ਦੂਜੇ ਮੈਚਾਂ ਦੀ ਗੱਲ ਕਰੀਏ ਤਾਂ ਦੁਪਹਿਰ ਦਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਦਾ ਮੈਚ 7:30 ਵਜੇ ਸ਼ੁਰੂ ਹੋਵੇਗਾ।

Related Post