July 6, 2024 02:52:42
post

Jasbeer Singh

(Chief Editor)

Sports

Watch: ਪਾਬੰਦੀ ਦੇ ਬਾਵਜੂਦ ਇਸਲਾਮਾਬਾਦ ਯੂਨਾਈਟਿਡ ਦੇ ਖਿਡਾਰੀਆਂ ਨੇ ਮੈਦਾਨ ਚ ਕੀਤਾ ਅਜਿਹਾ ਕਾਰਨਾਮਾ, ਫਿਰ...

post-img

Islamabad United Players With Palestine Flag: ਪਾਕਿਸਤਾਨ ਸੁਪਰ ਲੀਗ 2024 (PSL 2024) ਦਾ ਖਿਤਾਬ ਇਸਲਾਮਾਬਾਦ ਯੂਨਾਈਟਿਡ ਨੇ ਜਿੱਤਿਆ। ਸ਼ਾਦਾਬ ਖਾਨ ਦੀ ਕਪਤਾਨੀ ਵਾਲੀ ਇਸਲਾਮਾਬਾਦ ਯੂਨਾਈਟਿਡ ਨੇ ਫਾਈਨਲ ਵਿੱਚ ਮੁਲਤਾਨ ਸੁਲਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਖਿਤਾਬ ਜਿੱਤਣ ਤੋਂ ਬਾਅਦ ਇਸਲਾਮਾਬਾਦ ਦੇ ਖਿਡਾਰੀਆਂ ਨੇ ਮੈਦਾਨ ਦਾ ਚੱਕਰ ਲਗਾਇਆ ਅਤੇ ਫਲਸਤੀਨ ਦਾ ਝੰਡਾ ਲਹਿਰਾਇਆ, ਜੇਤੂ ਟੀਮ ਦੇ ਖਿਡਾਰੀਆਂ ਨੇ ਪਾਬੰਦੀ ਦੇ ਬਾਵਜੂਦ ਅਜਿਹਾ ਕਾਰਨਾਮਾ ਕੀਤਾ। ਇਸ ਤੋਂ ਬਾਅਦ ਕੀ ਹੋਇਆ, ਤਾਂ ਆਓ ਜਾਣਦੇ ਹਾਂ... ਸੋਸ਼ਲ ਮੀਡੀਆ ਤੇ ਕਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਸ ਚ PSL ਜਿੱਤਣ ਤੋਂ ਬਾਅਦ ਇਸਲਾਮਾਬਾਦ ਦੇ ਖਿਡਾਰੀ ਆਪਣੀ ਪਿੱਠ ਤੇ ਫਿਲਸਤੀਨ ਦਾ ਝੰਡਾ ਲੈ ਕੇ ਮੈਦਾਨ ਚ ਚੱਕਰ ਲਗਾ ਰਹੇ ਹਨ। ਵੀਡੀਓ ਚ ਇਸਲਾਮਾਬਾਦ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਅਤੇ ਉਨ੍ਹਾਂ ਦੇ ਭਰਾ ਹੁਨੈਨ ਅਤੇ ਉਬੈਦ ਸ਼ਾਹ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਇੱਕ ਮਹੀਨਾ ਪਹਿਲਾਂ ਦੀ ਗੱਲ ਹੈ ਜਦੋਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਪ੍ਰਸ਼ੰਸਕ ਨੂੰ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਜੋ ਕਿ ਫਲਸਤੀਨ ਦਾ ਨਾਲ ਲਿਆਇਆ ਸੀ। Dawn ਦੀ ਇੱਕ ਰਿਪੋਰਟ ਮੁਤਾਬਕ ਸਟੇਡੀਅਮ ਦੇ ਸੁਰੱਖਿਆ ਗਾਰਡ ਨੇ ਪ੍ਰਸ਼ੰਸਕ ਨੂੰ ਪਾਕਿਸਤਾਨ ਸੁਪਰ ਲੀਗ ਦੀ ਟਿਕਟ ਦੇ ਪਿੱਛੇ ਲਿਖੀਆਂ ਸ਼ਰਤਾਂ ਦੱਸੀਆਂ, ਜਿਸ ਚ ਸਾਫ਼ ਤੌਰ ਤੇ ਲਿਖਿਆ ਗਿਆ ਸੀ ਕਿ ਕੋਈ ਵੀ ਪੋਸਟਰ ਜਾਂ ਬੈਨਰ ਜਿਸ ਚ ਧਾਰਮਿਕ, ਸਿਆਸੀ, ਨਸਲੀ ਭੇਦਭਾਵ ਨੂੰ ਦਰਸਾਇਆ ਗਿਆ ਹੋਵੇ, ਉਸ ਨੂੰ ਪੂਰੀ ਤਰ੍ਹਾਂ ਮਨਾਹੀ ਹੈ।

Related Post