July 6, 2024 02:25:56
post

Jasbeer Singh

(Chief Editor)

Entertainment

ਕਰਨ ਔਜਲਾ ਨੇ ਫੈਨਜ਼ ਨੂੰ ਦਿਖਾਇਆ ਹਸੀਨ ਨਜ਼ਾਰਾ, ਪੜ੍ਹੋ ਪੂਰੀ ਖ਼ਬਰ

post-img

ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਕਰਨ ਔਜਲਾ ਉਨ੍ਹਾਂ ਗਾਇਕ ‘ਚ ਇਕ ਹਨ ਜੋ ਸੋਸ਼ਲ ਮੀਡਿਆ ‘ਚ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਰੋਜ਼ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਰਾਹੀਂ ਫੈਨਜ਼ ਨੂੰ ਅਪਡੇਟ ਦਿੰਦੇ ਰਹਿੰਦੇ ਹਨ। ਇਸੇ ਵਿਚਾਲੇ ਗਾਇਕ ਇੰਡੀਆ ਟੂਰ ਤੋਂ ਬਾਅਦ ਕਰਨ ਔਜਲਾ ਆਪਣੀ ਲਗਜ਼ਰੀ ਲਾਈਫ ਨੂੰ ਫਿਰ ਇੰਜੋਯ ਕਰਦੇ ਨਜ਼ਰ ਆਏ। ਕਰਨ ਔਜਲਾ ਨੇ ਰਾਤ ਦੇ ਸਮੇਂ ਦਾ ਬੇਹਤਰੀਨ ਨਜ਼ਾਰਾ ਦਿਖਾਇਆ ਹੈ। ਉਨ੍ਹਾਂ ਨੇ ਸਟੋਰੀ ‘ਚ ਪਟਾਕਿਆਂ ਦੇ ਨਾਲ ਸੋਹਣੀ ਰਾਤ ਦਿਖਾਈ। ਇਹ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਨਜ਼ਾਰਾ ਉਨ੍ਹਾਂ ਦੇ ਦੁਬਈ ਦੇ ਰਿਹਾਇਸ਼ ਦਾ ਹੈ। ਕੁਝ ਦਿਨ ਪਹਿਲਾਂ ਗਾਇਕ ਕਰਨ ਔਜਲਾ ਭਾਰਤ ਆਏ ਸਨ ਅਤੇ ਉਹ ਪ੍ਰਾਈਵੇਟ ਜੈੱਟ ‘ਚ ਅਦਾਕਾਰ ਗਿੱਪੀ ਗਰੇਵਾਲ ਤੇ ਅਦਾਕਾਰਾ ਸਰਗੁਣ ਮਹਿਤਾ ਨਾਲ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਗਿੱਪੀ ਗਰੇਵਾਲ ਦੇ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ ਫਿਲਮ ਦਾ ਪ੍ਰੋਮੋਸ਼ਨ ਕਰਦੇ ਨਜ਼ਰ ਆਏ ਸਨ। ਦੱਸ ਦੇਈਏ ਕਿ ਕੈਨੇਡਾ ਤੋਂ ਬਾਅਦ ਦੁਬਈ ‘ਚ ਆਪਣਾ ਘਰ ਬਣਾ ਚੁੱਕੇ ਪੰਜਾਬੀ ਗਾਇਕ ਨੇ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਡਿਵਾਈਨ ਨਾਲ ਇੱਕ ਵੀਡੀਓ ਸ਼ੂਟ ਕੀਤਾ ਅਤੇ ਕੁਝ ਬਾਲੀਵੁੱਡ ਅਦਾਕਾਰਾਂ ਨਾਲ ਮੁਲਾਕਾਤ ਵੀ ਕੀਤੀ।

Related Post