July 6, 2024 01:11:03
post

Jasbeer Singh

(Chief Editor)

National

ਇਸ ਦਿਨ ਪੰਜਾਬ ਚ ਸਰਕਾਰੀ ਛੁੱਟੀ ਦਾ ਐਲਾਨ

post-img

ਕੱਲ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਭਗਵਾਨ੍ਰ ਸ਼੍ਰੀ ਭੋਲੇਨਾਥ ਦਾ ਤਿਉਹਾਰ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ 8 ਮਾਰਚ 2024 ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਦਿਨ ਸ਼ਿਵ ਮੰਦਰਾਂ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੇਗੀ। ਸ਼੍ਰੀ ਮਹਾ ਸ਼ਿਵਰਾਤਰੀ ਕਾਰਨ ਪੂਰੇ ਸੂਬੇ ਵਿੱਚ ਜਨਤਕ ਛੁੱਟੀ ਰਹੇਗੀ । ਇਸ ਦਿਨ ਲੋਕ ਭਗਵਾਨ ਸ਼੍ਰੀ ਭੋਲੇਨਾਥ ਦੀ ਪੂਜਾ ਕਰਦੇ ਹਨ, ਉਨ੍ਹਾਂ ਲਈ ਵਰਤ ਰੱਖਦੇ ਹਨ ਅਤੇ ਇਸ ਦਿਨ ਭਗਵਾਨ ਭੋਲੇਨਾਥ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਹਨ। ਫੱਗਣ ਮਹੀਨੇ ਵਿੱਚ ਆਉਣ ਵਾਲੀ ਸ਼ਿਵਰਾਤਰੀ ਨੂੰ ਮਹਾਸ਼ਿਵਰਾਤਰੀ ਕਿਹਾ ਜਾਂਦਾ ਹੈ। ਇਹ ਦਿਨ ਸ਼ਿਵ ਭਗਤਾਂ ਲਈ ਬਹੁਤ ਖਾਸ ਹੈ।

Related Post