July 6, 2024 02:10:20
post

Jasbeer Singh

(Chief Editor)

Entertainment

ਲੋਕਾਂ ਨੂੰ ਪਸੰਦ ਆ ਰਹੀ ਸ਼ਾਹਿਦ ਤੇ ਕ੍ਰਿਤੀ ਦੀ TBMAUJ, 100 ਕਰੋੜ ਤੋਂ ਵੱਧ ਹੋਈ ਕਮਾਈ

post-img

ਸ਼ਾਹਿਦ ਕਪੂਰ (Shahid K) ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਹਫਤੇ ‘ਚ ਹੀ ਜ਼ਬਰਦਸਤ ਕਮਾਈ ਕੀਤੀ ਸੀ ਅਤੇ ਹੁਣ ਦੂਜੇ ਹਫਤੇ ਵੀ ਫਿਲਮ ਚੰਗੀ ਰਫਤਾਰ ਦੇ ਨਾਲ ਕਮਾਈ ਕਰ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਨੇ ਰਿਲੀਜ਼ ਦੇ 10 ਦਿਨਾਂ ਦੇ ਅੰਦਰ ਹੀ ਬਾਕਸ ਆਫਿਸ ‘ਤੇ ਕਰੋੜਾਂ ਰੁਪਏ ਕਮਾ ਲਏ ਹਨ।ਫਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਨੇ ਸ਼ਨੀਵਾਰ ਨੂੰ ਬਾਕਸ ਆਫਿਸ ‘ਤੇ 6 ਕਰੋੜ ਰੁਪਏ ਦਾ ਕਲੈਕਸ਼ਨ ਦਰਜ ਕੀਤਾ, ਜਿਸ ਨਾਲ ਦੇਸ਼ ਭਰ ‘ਚ ਫਿਲਮ ਦੀ ਕੁੱਲ ਕਮਾਈ 58.20 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਸ਼ਾਹਿਦ ਕਪੂਰ (Shahid Kapoor) ਅਤੇ ਕ੍ਰਿਤੀ ਸੈਨਨ ਸਟਾਰਰ ਇਸ ਫਿਲਮ ਨੇ ਵਿਸ਼ਵਵਿਆਪੀ ਟਿਕਟ ਵਿੰਡੋਜ਼ ‘ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।ਫਿਲਮ ਨਿਰਮਾਤਾਵਾਂ ਨੇ ਐਕਸ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਫਿਲਮ ਨੇ ਵਿਸ਼ਵਵਿਆਪੀ ਤੌਰ ਉੱਤੇ 107.86 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਭਾਰਤ ‘ਚ ਫਿਲਮ ਨੇ 62.05 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਮੌਕੇ ਨਿਰਮਾਤਾਵਾਂ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਫਿਲਮ ‘ਚ ਸ਼ਾਹਿਦ ਕਪੂਰ (Shahid Kapoor) ਅਤੇ ਕ੍ਰਿਤੀ ਸੈਨਨ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ ਅਤੇ ਦਰਸ਼ਕਾਂ ਨੇ ਇਨ੍ਹਾਂ ਦੀ ਜੋੜੀ ਨੂੰ ਕਾਫੀ ਪਿਆਰ ਦਿੱਤਾ ਹੈ।9 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਅਮਿਤ ਜੋਸ਼ੀ ਅਤੇ ਅਰਾਧਨਾ ਸਾਹ ਦੁਆਰਾ ਨਿਰਦੇਸ਼ਿਤ ਹੈ। ਇਨ੍ਹਾਂ ਦੋਵਾਂ ਨੇ ਫ਼ਿਲਮ ਲਿਖੀ ਵੀ ਹੈ। ਇਹ ਫਿਲਮ ਰੋਬੋਟ ਵਿਗਿਆਨੀ ਆਰੀਅਨ ਅਤੇ ਰੋਬੋਟ ਸਿਫਰਾ ਦੇ ਆਲੇ-ਦੁਆਲੇ ਆਧਾਰਿਤ ਹੈ। ਕਿਉਂਕਿ ਰੋਬੋਟ ਤੇ ਇਨਸਾਨ ਦੀ ਲਵ ਸਟੋਰੀ ਦਾ ਕਾਂਸੈਪਟ ਬਾਲੀਵੁੱਡ ਵਿੱਚ ਕਾਫੀ ਨਵਾਂ ਹੈ, ਇਸ ਲਈ ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਇਹ ਸਾਇੰਸ ਫਿਕਸ਼ਨ ਫਿਲਮ ਦਰਸ਼ਕਾਂ ਦਾ ਦਿਲ ਜਿੱਤਦੀ ਨਜ਼ਰ ਆ ਰਹੀ ਹੈ।

Related Post