July 6, 2024 01:23:09
post

Jasbeer Singh

(Chief Editor)

Punjab, Haryana & Himachal

ਸਰਕਾਰੀ ਆਈਟੀਆਈ ਵਿਖੇ 1 ਮਾਰਚ ਨੂੰ ਲੱਗੇਗਾ ਪਲੇਸਮੈਂਟ ਕੈਂਪ

post-img

ਪਟਿਆਲਾ, 29 ਫਰਵਰੀ (ਜਸਬੀਰ)-ਜਿਲਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ 1 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਰਕਾਰੀ ਆਈ. ਟੀ. ਆਈ. (ਲੜਕੇ) ਪਟਿਆਲਾ ਵਿਖੇ ਵੱਖ-ਵੱਖ ਕੰਪਨੀਆਂ ਦੇ ਸਹਿਯੋਗ ਨਾਲ ਵੱਖ-ਵੱਖ ਅਸਾਮੀਆਂ ਲਈ ਸਵੈ ਰੁਜਗਾਰ ਅਤੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।   ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰੁਜਗਾਰ ਅਫਸਰ ਕੰਵਲ ਪਨੀਤ ਕੌਰ ਨੇ ਦੱਸਿਆ ਕਿ 1 ਮਾਰਚ ਦਿਨ ਸੁਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗਣ ਵਾਲੇ ਇਸ ਰੋਜਗਾਰ ਮੇਲੇ ਵਿੱਚ ਕਰੀਬ 10 ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕੰਪਨੀਆਂ ਵੱਲੋਂ ਟ੍ਰੇਨੀ, ਪਲਾਂਟ ਜੋਬ, ਟਰਨਰ, ਵੈਲਡਰ, ਕੁਆਲਿਟੀ ਇੰਸਪੈਕਟਰ, ਸੇਲਜ ਅਫਸਰ, ਗੈਸ ਕਟਰ, ਫਿਟਰ, ਇਲੈਕਟਰੀਸਨ, ਡੀਜਲ ਮਕੈਨਿਕ, ਸਿਕਿਉਰਟੀ ਗਾਰਡ, ਮੈਨੇਜਮੈਂਟ ਟਰੇਨੀ, ਰਿਲੇਸਨਸÇ ਪ ਅਫਸਰ, ਐਚ ਆਰ ਐਗਜੀਕਿਊਟਿਵ, ਟੀਮ ਲੀਡਰ, ਅਤੇ ਸੇਲ ਮੈਨੇਜਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਨੂੰ ਅਸਾਮੀਆਂ ਦੇ ਆਧਾਰ ਉੱਤੇ ਤਨਖਾਹ ਦਿੱਤੀ ਜਾਵੇਗੀ।

Related Post