July 6, 2024 01:26:30
post

Jasbeer Singh

(Chief Editor)

Latest update

ਬਲਜਿੰਦਰ ਧੀਮਾਨ ਬਣੇ ਸ੍ਰੀ ਮਹਾਪੰਜਾਬ ਸੇਵਾ ਸੰਘ ਦੇ ਪ੍ਰਧਾਨ

post-img

ਪਟਿਆਲਾ, 1 ਮਾਰਚ (ਜਸਬੀਰ)-ਸ੍ਰੀ ਮਹਾ ਪੰਜਾਬ ਸੇਵਾ ਸੰਘ ਦੀ ਇਕ ਅਹਿਮ ਮੀਟਿੰਗ ਸੰਘ ਦੇ ਚੇਅਰਮੈਨ ਨਰਿੰਦਰ ਲਾਲੀ ਦੇ ਗ੍ਰਹਿ ਵਿਖੇ ਹੋਈ, ਜਿਸ ’ਚ ਸਰਬ-ਸੰਮਤੀ ਨਾਲ ਬਲਜਿੰਦਰ ਧੀਮਾਨ ਨੂੰ ਸ੍ਰੀ ਮਹਾ ਪੰਜਾਬ ਸੇਵਾ ਸੰਘ ਦਾ ਪ੍ਰਧਾਨ ਚੁਣਿਆਂ ਗਿਆ, ਜਦੋਂ ਕਿ ਜਤਿੰਦਰ ਸਿੰਘ ਸ਼ੇਖਰ ਨੂੰ ਸੀਨੀਅਰ ਮੀਤ ਪ੍ਰਧਾਨ, ਗੈਰੀ ਗਿੱਲ ਜਨਰਲ ਸਕੱਤਰ ਤੇ ਖਜਾਨਚੀ, ਸੁਰਜੀਤ ਕੁਮਾਰ ਯਾਦਵ ਸੀਨੀਅਰ ਸਕੱਤਰ, ਸਨੀ ਕੁਮਾਰ ਸਹਾਇਕ ਸਕੱਤਰ, ਸੁਰਿੰਦਰ ਜਾਨ ਚੀਫ ਕਪਤਾਨ, ਮੋਹਨ ਲਾਲ ਸੀਨੀਅਰ ਉਪ-ਕਪਤਾਨ, ਉਪ-ਕਪਤਾਨ ਰਾਜੇਸ਼ ਕੁਮਾਰ ਬਿੱਲਾ, ਕੇਵਲ ਕ੍ਰਿਸ਼ਨ ਪ੍ਰੈਸ ਸਕੱਤਰ, ਵਿਜੈ ਕੁਮਾਰ ਲੰਗਰ ਇੰਚਾਰਜ ਜਦੋਂ ਕਿ ਡਿੰਪਲ ਅਤੇ ਸਚਿਨ ਨੂੰ ਐਗਜ਼ੀਕਿਊਟਿਵ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਬਲਜਿੰਦਰ ਧੀਮਾਨ ਨੇ ਕਿਹਾ ਕਿ ਸ੍ਰੀ ਮਹਾ ਪੰਜਾਬ ਸੇਵਾ ਸੰਘ ਦਾ ਮੁੱਖ ਮਨੋਰਥ ਲੋਕ ਸੇਵਾ ਹੈ ਅਤੇ ਇਹ ਲੋਕ ਸੇਵਾ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਘ ਦੇ ਸਮੁੱਚੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕਈ ਦਹਾਕਿਆਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਅਹਿਮ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਬਲਜਿੰਦਰ ਧੀਮਾਨ ਨੂੰ ਸਨਮਾਨਤ ਵੀ ਕੀਤਾ ਗਿਆ।

Related Post