July 6, 2024 00:54:52
post

Jasbeer Singh

(Chief Editor)

Punjab, Haryana & Himachal

ਭਾਜਪਾ ਤੋਂ ਸੁਖਵਿੰਦਰ ਨੌਲੱਖਾ ਫਤਹਿਗੜ੍ਹ ਸਾਹਿਬ ਲੋਕ ਸਭਾ ਤੋਂ ਠੋਕਿਆ ਦਾਅਵਾ

post-img

ਪਟਿਆਲਾ, 9 ਮਾਰਚ (ਜਸਬੀਰ)-ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰ ਦੀ ਚੋਣ ਕਮੇਟੀ ਜਲਦ ਪੰਜਾਬ ਦੀਆਂ ਲੋਕ ਸਭਾ ਦੀਆਂ ਟਿਕਟਾਂ ਦੀ ਅਨਾਊਂਸਮੈਂਟ ਕਰਨ ਜਾ ਰਹੀ ਹੈ। ਇਸ ਮਾਮਲੇ ’ਚ ਭਾਜਪਾ ਦੀ ਸੂਬਾ ਸਕੱਤਰ ਅਤੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੀ ਮਹਿਲਾ ਆਗੂ ਸੁਖਵਿੰਦਰ ਕੌਰ ਨੌਲੱਖਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ’ਤੇ ਆਪਣਾ ਦਾਅਵਾ ਠੋਕਿਆ ਹੈ। ਇਸ ਸੀਟ ਵਿੱਚ ਜਿਆਦਾਤਰ ਪੇਂਡੂ ਇਲਾਕੇ ਤੇ ਕਸਬੇ ਹਨ ਜਿਨ੍ਹਾਂ ਵਿਚ ਸਿੱਖ ਵੋਟਰ ਜਿਆਦਾ ਹਨ। ਸੁਖਵਿੰਦਰ ਕੌਰ ਨੌਲੱਖਾ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਪਿੰਡ ਨੌਲੱਖਾ (ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ) ਦੀ ਚਰਨਛੋਹ ਪ੍ਰਾਪਤ ਧਰਤੀ ਦੀ ਰਹਿਣ ਵਾਲੀ ਹੈ ਜਿਹੜੀ ਪਿਛਲੇ 20 ਸਾਲ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਪੰਚਾਇਤ ਮੈਂਬਰ ਤੋਂ ਸੁਰੂ ਹੋਈ ਪਾਰਟੀ ਦੇ ਬੂਥ ਤੋਂ ਸੁਰੂ ਹੋ ਕੇ ਮੰਡਲ ਵਿਚ ਜਿੰਮੇਵਾਰੀ ਨਿਭਾਉਣ ਤੋਂ ਬਾਅਦ ਜਿਲ੍ਹਾ ਮਹਿਲਾ ਮੋਰਚਾ ਪ੍ਰਧਾਨ, ਜਿਲ੍ਹਾ ਸੈਕਟਰੀ ਦੀ ਤੇ ਕੰਮ ਕਰਦੀ ਹੋਈ ਪੰਜਾਬ ਮਹਿਲਾ ਮੋਰਚਾ ਵਿੱਚ ਸੈਕਟਰੀ ਤੇ ਉਪ ਪ੍ਰਧਾਨ ਤੋਂ ਬਾਅਦ ਪੰਜਾਬ ਟੀਮ ਵਿਚ ਦੋ ਵਾਰੀ ਪੰਜਾਬ ਸੈਕਟਰੀ ਦੀ ਜਿੰਮੇਵਾਰੀ ਵਾਰੀ ਨਿਭਾਈ ਅਤੇ ਵੱਖ-ਵੱਖ ਵਿਧਾਨ ਸਭਾਵਾਂ ਜਿਵੇਂ ਨਾਭਾ, ਸਮਾਣਾ, ਸ਼ੁਤਰਾਣਾ ਅਤੇ ਸੰਗਰੂਰ ਆਦਿ ਹਲਕਿਆਂ ਵਿਚ ਇੰਚਾਰਜ ਦੇ ਤੌਰ ਤੇ ਨਿਰਸਵਾਰਥ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ। ਸੁਖਵਿੰਦਰ ਕੌਰ ਨੌਲੱਖਾ ਪਾਰਟੀ ਗਤੀਵਿਧੀਆਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮ ਨਿਸਕਾਮ ਸੇਵਾ ਕਲੱਬ ਦੇ ਸਹਿਯੋਗ ਨਾਲ ਜਿਵੇਂ ਧੀਆਂ ਦੀ ਲੋਹੜੀ ਧੀਆਂ ਦੇ ਸਨਮਾਨ ਵਿੱਚ ਮਨਾਉਣਾ, ਮਹਿਲਾ ਦਿਵਸ ਤੇ ਸਮਾਜ ਸੇਵਕ ਭੈਣਾਂ ਦਾ ਸਨਮਾਨ ਕਰਨਾ, ਵਾਤਾਵਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਦਰੱਖਤ ਲਗਾਉਣੇ, ਮੈਡੀਕਲ ਕੈਂਪ, ਗਰੀਬ ਬਸਤੀਆਂ ਦੇ ਬੱਚਿਆਂ ਨੂੰ ਕਾਪੀਆਂ ਤੇ ਸਟੇਸਨਰੀ ਆਦਿ ਦੇਣ ਵਾਲੇ ਕੰਮ ਕਰਨ ਵਾਲੀ ਪਾਰਟੀ ਦੇ ਹਰ ਕੰਮ ਵਿਚ ਵੱਧ ਚੜਕੇ ਸੇਵਾ ਕਰਦੇ ਹਨ।   

Related Post