July 6, 2024 01:48:42
post

Jasbeer Singh

(Chief Editor)

Latest update

ਸਰਕਾਰ ਵਪਾਰ ਮਿਲਣੀ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਪਾੜੀਆਂ ਮੁੱਖੀ ਮੰਤਰੀ ਦੀਆਂ ਫਲੈਕਸਾਂ, ਪੁਲਸ ਨੇ ਸਵੇਰ ਹੋਣ ਤੋਂ ਪ

post-img

ਪਟਿਆਲਾ, 11 ਮਾਰਚ (ਜਸਬੀਰ): ਸਰਕਾਰ ਵਪਾਰ ਮਿਲਣੀ ਤੋਂ ਪਹਿਲਾਂ ਬੀਤੀ ਰਾਤ ਮੁੱਖ ਮੰਤਰੀ  ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਫੋਟੋਆਂ ਵਾਲੀਆਂ ਫਲੈਕਸਾਂ ਸਰਾਰਤੀ ਅਨਸਰਾਂ ਵੱਲੋਂ ਪਾੜ ਦਿੱਤੀਆਂ ਗਈਆਂ। ਜਿਵੇਂ ਹੀ ਪੁਲਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਪੁਲਸ ਨੇ ਤੁਰੰਤ ਜਿਹੜੀਆਂ ਫਲੈਕਸਾਂ ਪਾੜੀਆਂ ਗਈਆਂ ਉਨ੍ਹਾਂ ਦੀਆਂ ਫਰੇਮਾਂ ਉਤਾਰ ਦਿੱਤੀਆਂ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਅਤੇ ਸੁਰੱਖਿਆ ਵਿਚ ਹੋਰ ਵਾਧਾ ਕਰ ਦਿੱਤਾ ਗਿਆ। ਸਰਕਾਰ ਵਪਾਰ ਮਿਲਣੀ ਤੋਂ ਪਹਿਲਾਂ ਇਹ ਪੋਸਟਰ ਲਗਾਏ ਗਏ ਸਨ ਅਤੇ, ਜਿਨ੍ਹਾਂ ’ਤੇ ਦੋਨਾ ਮੁੱਖ ਮੰਤਰੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ।  ਇਥੇ ਇਹ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਅੱਜ ਸ਼ਹਿਰ ਦੇ ਨਾਭਾ ਰੋਡ ’ਤੇ ਸੈਵਨ ਪਾਮ ਪੈਲੇਸ ਵਿਚ ਸਰਕਾਰ ਵਪਾਰ ਮਿਲਣੀ ਰੱਖੀ ਗਈ ਸੀ। ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਸੀ। ਇਸ ਸਮਾਗਮ ਤੋਂ ਪਹਿਲਾਂ ਸ਼ਹਿਰ ਵਿਚ ਵੱਡੇ ਪੱਧਰ ’ਤੇ ਪੋਸਟਰ ਲਗਾਏ ਗਏ ਸਨ। ਜਿਨ੍ਹਾਂ ਵਿਚੋਂ 22 ਨੰਬਰ ਫਾਟਕ ਯਾਨੀ ਭੁਪਿੰਦਰ ਰੋਡ ਅਤੇ ਨਾਭਾ ਰੋਡ ’ਤੇ ਫਲੈਕਸਾਂ ਪਾੜੀਆਂ ਗਈਆਂ ਸਨ।

Related Post