July 6, 2024 00:57:28
post

Jasbeer Singh

(Chief Editor)

Patiala News

ਲੋਕ ਸਭਾ ਚੋਣਾਂ ’ਚ ਡਾ. ਬਲਬੀਰ ਦੀ ਜਿੱਤ ਨਵਾਂ ਇਤਿਹਾਸ ਰਚੇਗੀ : ਚੇਅਰਮੈਨ ਹਡਾਣਾ

post-img

ਪਟਿਆਲਾ, 15 ਮਾਰਚ (ਜਸਬੀਰ)-ਪੀ. ਆਰ. ਟੀ. ਸੀ. ਦੇ ਚੇਅਰਮੈਨ ਅਤੇ ਆਪ ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਪਟਿਆਲਾ ਦੀ ਐਮ ਪੀ ਟਿਕਟ ਮਿਲਣ ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਹਰਪਿੰਦਰ ਚੀਮਾ, ਲਾਲੀ ਰਹਿਲ, ਗੁਰਿੰਦਰਜੀਤ ਸਿੰਘ ਅਦਾਲਤੀਵਾਲਾ, ਅਰਵਿੰਦਰ ਸਿੰਘ ਮੌਜੂਦ ਸਨ। ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਡਾ ਬਲਬੀਰ ਦੀ ਪਟਿਆਲਾ ਜਿੱਤ ਨਵਾਂ ਇਤਿਹਾਸ ਰਚੇਗੀ। ਕਿਉਂਕਿ ਡਾ ਬਲਬੀਰ ਵਿਧਾਇਕ ਬਣਨ ਤੋਂ ਕਾਫੀ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਦਿਸਾ ਨਿਰਦੇਸਾ ਹੇਠ ਦਿੱਲੀ ਵਿਖੇ ਲੰਮਾ ਸਮਾਂ ਲੱਗੇ ਕਿਸਾਨੀ ਧਰਨੇ ਵਿੱਚ ਸਿਹਤ ਸੇਵਾਵਾਂ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਈ ਸੀ। ਇਸ ਤੋਂ ਇਲਾਵਾ ਜਦੋਂ 2022 ਵਿੱਚ ਡਾ ਬਲਬੀਰ ਵਿਧਾਇਕ ਬਣੇ ਤਾਂ ਇਸ ਮਗਰੋਂ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਮਾਨ ਨੇ ਭਰੋਸਾ ਦਿਖਾਉਂਦਿਆ ਇਨ੍ਹਾਂ ਨੂੰ ਸਿਹਤ ਮੰਤਰੀ ਵੀ ਲਗਾਇਆ। ਇਨ੍ਹਾਂ ਦੀਆਂ ਅਣਥੱਕ ਮਿਹਨਤ ਨਾਲ ਦਾ ਅੱਜ ਪੰਜਾਬ ਵਿੱਚ ਨਵੇਂ ਸੈਕੜੇ ਮੁਹੱਲਾ ਕਲੀਨਿਕ ਬਣੇ ਅਤੇ ਪਹਿਲਾ ਬਣੇ ਹਸਪਤਾਲਾਂ ਵਿੱਚ ਚੰਗੇ ਸੁਧਾਰ ਲਗਾਤਾਰ ਜਾਰੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਦੇ ਉੱਘੇ ਨੇਤਾ, ਵਲੰਟੀਅਰ, ਅਤੇ ਹੋਰ ਆਗੂ ਡਾ ਬਲਬੀਰ ਨੂੰ ਵਧਾਈ ਦੇਣ ਪੁੱਜੇ ਸਨ।   

Related Post