July 6, 2024 01:27:40
post

Jasbeer Singh

(Chief Editor)

Patiala News

ਭਾਜਪਾ ਜੁਇਆਨ ਕਰਦੇ ਹੀ ਪਰਨੀਤ ਕੌਰ ਨੇ ਨਿਯੁਕਤੀਆਂ ਦਾ ਦੌਰ ਕੀਤਾ ਸ਼ੁਰੂ

post-img

ਪਟਿਆਲਾ, 22 ਮਾਰਚ (ਜਸਬੀਰ)-ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਭਾਜਪਾ ਜੁਆਇਨ ਕਰਦੇ ਹੀ ਆਪਣੇ ਜੱਦੀ ਹਲਕੇ ਵਿੱਚ ਨਵੀਆਂ ਨਿਯੁਕਤੀਆਂ ਦਾ ਦੌਰ ਸੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਸਾਬਕਾ ਮੰਡਲ ਪ੍ਰਧਾਨ ਸੰਜੇ ਸਰਮਾ ਨੂੰ ਲੋਕਲ ਬੋਡੀ ਸੈਲ ਜਿਲ੍ਹਾ ਪਟਿਆਲਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਅਤੇ ਲੋਕਲ ਬੋਡੀ ਸੈਲ ਦੇ ਸਟੇਟ ਕਨਵੀਨਰ ਕੇ.ਕੇ ਮਲਹੌਤਰਾ ਅਤੇ ਹੋਰ ਆਗੂਆਂ ਨੇ ਸੰਜੇ ਸਰਮਾ ਨੂੰ ਨਿਯੁਕਤੀ ਪੱਤਰ ਦੇਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਭਾਜਪਾ ਇੱਕ ਅਗਾਹਾਂ ਵਾਧੂ ਸੋਚ ਵਾਲੀ ਪਾਰਟੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੀ ਅਗਵਾਈ ਹੇਠ ਪਾਰਟੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਇਸ ਮੌਕੇ ਨਵ ਨਿਯੁਕਤ ਕਨਵੀਨਰ ਸੰਜੇ ਸਰਮਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਹੋਈ, ਇਸ ਜਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਲ ਬੋਡੀ ਸੈਲ ਦਾ ਇੱਕ ਅਹਿਮ ਰੋਲ ਹੋਵੇਗਾ। ਇਸ ਮੌਕੇ ਗੋਪੀ ਰੰਗੀਲਾ, ਸਿਕੰਦਰ ਚੌਹਾਨ, ਰਜਨੀਸ ਪਾਂਧੀ, ਵਿਨੀਤ ਸਹਿਗਲ, ਰੋਕੀ ਮਾਂਗਟ, ਉਮੇਸ ਠਾਕੁਰ, ਗੋਪੀ ਮੱਟੂ, ਜਸਵਿੰਦਰ ਜੂਲਕਾਂ, ਗੁਰਪ੍ਰੀਤ ਬਾਵਾ, ਰੰਜਨ ਸਰਮਾ, ਅਧੀਰਾਜ ਸਿੰਘ, ਹਰਪ੍ਰੀਤ ਪੀਤਾ ਡਾ.ਸੁਸੀਲ ਜਿੰਦਲ ਆਦਿ ਹਾਜ਼ਰ ਸਨ।   

Related Post