July 6, 2024 00:43:22
post

Jasbeer Singh

(Chief Editor)

Patiala News

ਪੁਲਿਸ ਵੱਲੋ ਮੋਬਾਇਲ ਫੋਨ ਖੋਹ ਕਰਨ ਵਾਲੇ ਵਿਅਕਤੀ ਗ੍ਰਿਫ਼ਤਾਰ

post-img

ਪੁਲਿਸ ਵੱਲੋ ਮੋਬਾਇਲ ਫੋਨ ਖੋਹ ਕਰਨ ਵਾਲੇ ਵਿਅਕਤੀ ਗ੍ਰਿਫ਼ਤਾਰ ਅਤੇ ਖੋਹ ਕੀਤੇ ਫੋਨ ਬ੍ਰਾਮਦ ਜੀ ਐਸ ਪੰਨੂ ਪਟਿਆਲਾ ,11 ਮਾਰਚ 2024: ਪ੍ਰਿੰਸਪ੍ਰੀਤ ਸਿੰਘ ਭੱਟੀ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਵਰੁਨ ਸਰਮਾ, ਆਪੀ.ਪੀ.ਐਸ, ਐਸ.ਐਸ.ਪੀ ਪਟਿਆਲਾ ਯੋਗੇਸ਼ ਕੁਮਾਰ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਅਤੇ ਬਿਕਰਮਜੀਤ ਸਿੰਘ ਬਰਾੜ ਪੀ ਪੀ ਐਸ. ਡੀ ਐਸ ਪੀ ਰਾਜਪੁਰਾ ਦੀ ਯੋਗ ਅਗਵਾਈ ਹੇਠ ਖੋਹ ਦੀਆ ਵਾਰਦਾਤਾਂ ਨੂੰ ਰੋਕਣ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਤਹਿਤ ਏ.ਐਸ.ਆਈ ਜਗਦੀਸ ਕੁਮਾਰ ਵੱਲੋ ਮੁਕੱਦਮਾ ਨੰਬਰ 35 ਮਿਤੀ 08.03.2024 ਅ/ਧ 382,34 ਆਈ.ਪੀ.ਸੀ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕਰਕੇ ਦੋਸੀ ਰਵੀ ਕੁਮਾਰ ਪੁੱਤਰ ਸਤਪਾਲ ਵਾਸੀ ਮਕਾਨ ਨੰਬਰੀ ਬੀ-1/2739 ਗਾਧੀ ਕਲੋਨੀ ਪੁਰਾਣਾ ਰਾਜਪੁਰਾ ਅਤੇ ਦੋਸ਼ੀ ਈਸੂ ਪੁੱਤਰ ਸੰਮੀ ਕੁਮਾਰ ਵਾਸੀ ਮਕਾਨ ਨੰਬਰ ਬੀ-1/2344 ਪੁਰਾਣੀ ਬਾਲਮਿਕ ਬਸਤੀ ਪੁਰਾਣਾ ਰਾਜਪੁਰਾ(ਜਿਸ ਪਰ ਪਹਿਲਾਂ) ਵੀ 02 ਮੁਕੱਦਮੇ ਦਰਜ ਹਨ) ਨੂੰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਖੋਹ ਸਮੇਂ ਵਰਤਿਆ ਮੋਟਰਸਾਇਕਲ ਨੰਬਰ PB.39.J- 3515 ਮਾਰਕਾ ਹੀਰੋ ਸਪਲੈਡਰ ਅਤੇ ਵਾਰਦਾਤ ਸਮੇਂ ਵਰਤਿਆ ਦਾਤ ਅਤੇ ਖੋਹ ਕੀਤੇ ਮੋਬਾਇਲ ਫੋਨ ਕੁੱਲ 07 ਬਰਾਮਦ ਕੀਤੇ ਗਏ ਹਨ ਤਫਤੀਸ ਜਾਰੀ ਹੈ।

Related Post