July 6, 2024 01:40:37
post

Jasbeer Singh

(Chief Editor)

Latest update

ਸੰਯੁਕਤ ਕਿਸਾਨ ਮੋਰਚਾ ਪਟਿਆਲਾ ਨੇ ਦਿੱਲੀ ਦੀ ਮਹਾਪੰਚਾਇਤ ਵਿਚ ਸ਼ਾਮਲ ਹੋਣ ਦੀਆਂ ਵਿਢੀਆਂ ਜੋਰਦਾਰ ਤਿਆਰੀਆਂ

post-img

ਪਟਿਆਲਾ, 7 ਮਾਰਚ (ਜਸਬੀਰ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ ਗੁਰਦਵਾਰਾ ਦੂਖ ਨਿਵਾਰਨ ਵਿਖੇ ਕਿਸਾਨ ਆਗੂ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ 14 ਮਾਰਚ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਰੇਲਾਂ ਰਾਹੀਂ ਇਕ ਦਿਨ ਪਹਿਲਾਂ ਕੂਚ ਕਰਨ ਦਾ ਫੈਸਲਾ ਕੀਤਾ ਗਿਆ। ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਦਿੱਤੇ ਗਏ ਕੋਟੇ ਤੋਂ ਵਧ ਕਿਸਾਨ ਸ਼ਾਮਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿਚ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਜਿਨ੍ਹਾਂ ਵਿਚ ਐਮ. ਐਸ. ਪੀ. ਦੀ ਕਾਨੂੰਨਨ ਗਾਰੰਟੀ, ਕਿਸਾਨਾਂ ਤੇ ਮਜਦੂਰਾਂ ਦੀ ਕਰਜਾ ਮੁਕਤੀ, ਲਖਮੀਰਪੁਰ ਖੀਰੀ ਵਿਚ ਕਿਸਾਨਾਂ ਦੇ ਕਾਤਲਾਂ ਨੂੰ ਸਜਾਵਾਂ, ਕਿਸਾਨਾਂ ਦੇ ਪੁਲਸ ਕੇਸਾਂ ਦਾ ਨਿਪਟਾਰਾ, ਪੰਜਾਬ ਦੀ ਆਰਥਿਕ ਪਾਬੰਦੀ ਦਾ ਖਾਤਮਾ ਆਦਿ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਿਸਾਨ ਆਗੂਆਂ ਵਲੋਂ ਪਿੰਡਾਂ ਵਿਚ ਮੀਟਿੰਗਾਂ ਕਰਕੇ, ਕਿਸਾਨਾਂ ਦੇ ਘਰ-ਘਰ ਜਾ ਕੇ ਦਿੱਲੀ ਜਾਣ ਦੇ ਐਕਸ਼ਨ ਵਿਚ ਸ਼ਾਮਲ ਹੋਣ ਲਈ ਬੱਝਵੀਂ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸ਼ਾਂਤਮਈ ਅੰਦੋਲਨ ਵਿਚ ਪੂਰਨ ਜਾਬਤੇ ਵਿਚ ਰਹਿ ਕੇ ਸ਼ਾਮਲ ਹੋਣ ਲਈ ਪ੍ਰਚਾਰਨ ਦਾ ਮਤਾ ਵੀ ਪਾਸ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਘਨੁੜਕੀ, ਧਰਮਪਾਲ ਸੀਲ, ਕੁਲਵੰਤ ਸਿੰਘ ਮੌਲਵੀਵਾਲਾ, ਪਵਨ ਕੁਮਾਰ ਸ਼ੋਗਲਪੁਰ, ਹਰੀ ਸਿੰਘ, ਘੁੰਮਣ ਸਿੰਘ, ਨਰਿੰਦਰ ਸਿੰਘ ਲੇਹਲਾਂ,ਹਜੂਰਾ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ, ਗੁਰਪਰੀਤ ਸਿੰਘ , ਗੁਰਦੇਵ ਸਿੰਘ, ਲਖਵਿੰਦਰ ਸਿੰਘ,  ਇਕਬਾਲ ਸਿੰਘ ਮੰਡੌਲੀ ,ਮਹਿੰਦਰ ਸਿੰਘ, ਅਮਰਜੀਤ ਸਿੰਘ  ਘਨੁੜਕੀ , ਸਵਿੰਦਰ ਸਿੰਘ ਭਾਂਖਰ, ਚਰਨਜੀਤ ਸਿੰਘ, ਦਰਸ਼ਨ ਸਿੰਘ ਬੇਲੂਮਾਜਰਾ, ਗੁਲਜਾਰ ਸਿੰਘ, ਭੁਪਿੰਦਰ ਸਿੰਘ, ਪਰੀਤਮ ਸਿੰਘ ਅਵਤਾਰ ਸਿੰਘ ਅਤੇ ਹੋਰ ਕਿਸਾਨ ਆਗੂ ਸ਼ਾਮਲ ਹੋਏ।  

Related Post