July 6, 2024 01:04:10
post

Jasbeer Singh

(Chief Editor)

Punjab, Haryana & Himachal

ਪੰਜਾਬੀ ਯੂਨੀਵਰਸਿਟੀ ਚੋਣਾਂ : ਰਾਜਿੰਦਰ ਸਿੰਘ ਬਾਗੜੀਆਂ ਟੀਮ ਦੀ ਹੋਈ ਹੂੰਝਾ ਫੇਰ ਜਿੱਤ

post-img

ਪਟਿਆਲਾ, 27 ਫਰਵਰੀ (ਜਸਬੀਰ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਮਚਾਰੀ ਸੰਘ ਅ ਅਤੇ ੲ ਵਰਗ ਦੀਆਂ ਚੋਣਾਂ ਬੜੇ ਹੀ ਸਾਂਤੀਪੂਰਵਕ ਢੰਗ ਨਾਲ ਕਰਵਾਈਆਂ ਗਈਆਂ। ਜਿਸ ਵਿਚ ਰਾਜਿੰਦਰ ਸਿੰਘ ਬਾਗੜੀਆਂ ਗਰੁੱਪ ਦੀ ਪੂਰੀ ਟੀਮ ਨੇ ਪੂਰੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਰਾਜਿੰਦਰ ਸਿੰਘ ਬਾਗੜੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀ ਸੰਘ ਅ ਅਤੇ ੲ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਾਏ ਗਏ ਹਨ। ਪੰਜਾਬੀ ਯੂਨੀਵਰਸਿਟੀ ਕਰਮਚਾਰੀਆਂ ਵਲੋਂ ਰਿਕਾਰਡ ਤੋੜ ਵੋਟਾਂ ਪਾ ਕਿ ਯੂਨੀਵਰਸਿਟੀ ਦੀ ਸਿਆਸਤ ਵਿੱਚ ਫੇਰਬਦਲ ਕੀਤਾ ਹੈ। ਬਾਗੜੀਆਂ ਗਰੁੱਪ ਦੀਆ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕੀਤਾ ਹੈ। ਜੇਤੂ ਟੀਮ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ,ਮੀਤ ਪ੍ਰਧਾਨ ਪ੍ਰਕਾਸ ਸਿੰਘ ਧਾਲੀਵਾਲ, ਜਰਨਲ ਸਕੱਤਰ ਅਮਰਜੀਤ ਕੌਰ, ਸਕੱਤਰ ਗੁਰਪ੍ਰੀਤ ਸਿੰਘ ਜੋਨੀ, ਸਹਾਇਕ ਸਕੱਤਰ ਤੇਜਿੰਦਰ ਸਿੰਘ , ਪ੍ਰਚਾਰ ਸਕੱਤਰ ਉਂਕਾਰ ਸਿੰਘ, ਖਜਾਨਚੀ ਨਵਦੀਪ ਸਿੰਘ , ਮੈਂਬਰ ਸੰਦੀਪ ਕੁਮਾਰ,ਲੱਖੀ ਰਾਮ, ਕਰਨੈਲ ਸਿੰਘ, ਸੰਦੀਪ ਕੁਮਾਰ, ਗੁਰਪਿਆਰ ਸਿੰਘ ਜੇਤੂ ਰਹੇ। ਕਰਮਚਾਰੀ ਸੰਘ ਦਾ ਪ੍ਰਧਾਨ ਬਣਨ ਉਪਰੰਤ ਡਾਕਟਰ ਜਤਿੰਦਰ ਸਿੰਘ ਮੱਟੂ ਨੇ ਆਪਣੇ ਸਾਥੀਆਂ ਸਮੇਤ ਰਾਜਿੰਦਰ ਸਿੰਘ ਬਾਗੜੀਆਂ ਦਾ ਵਿਸੇਸ ਸਨਮਾਨ ਕੀਤਾ। ਪ੍ਰਧਾਨ ਬਾਗੜੀਆਂ ਨੇ ਕਰਮਚਾਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਿੱਤ ਕਰਮਚਾਰੀਆਂ ਦੀ ਜਿੱਤ ਹੈ। ਕਰਮਚਾਰੀਆਂ ਨੇ ਪੂਰੀ ਟੀਮ ਦਾ ਸਾਥ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਕਰਮਚਾਰੀਆਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਉਨ੍ਹਾਂ ਕਰਮਚਾਰੀਆਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕੀਤਾ। ਉਪਰੰਤ ਪੂਰੀ ਟੀਮ ਨੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਅਤੇ ਪੀਰ ਬਾਬਾ ਦੇ ਮੱਥਾ ਟੇਕਿਆ। ਇਸ ਮੌਕੇ ਡਾਕਟਰ ਜਤਿੰਦਰ ਸਿੰਘ ਮੱਟੂ, ਸੁਖਵਿੰਦਰ ਸਿੰਘ ਸੁੱਖੀ, ਮੁਹੰਮਦ ਜਹੀਰ, ਮੋਹਨ ਲਾਲ ਪੰਜੌਲਾ, ਮਨੋਜ ਕੁਮਾਰ ਭਾਂਬਰੀ, ਕੰਵਲਦੀਪ ਸਿੰਘ, ਜਤਿੰਦਰਪਾਲ ਸਿੰਘ, ਹਰਦਾਸ ਸਿੰਘ, ਮਨਦੀਪ ਸਿੰਘ, ਸਮੂਹ ਹਾਰਟੀਕਲਚਰ ਕਰਮਚਾਰੀ, ਉਸਾਰੀ ਵਿਭਾਗ ਅਤੇ ਯੂਨੀਵਰਸਿਟੀ ਕਰਮਚਾਰੀ ਮੌਜੂਦ ਸਨ।

Related Post