July 6, 2024 01:28:41
post

Jasbeer Singh

(Chief Editor)

Punjab, Haryana & Himachal

ਮਹਾਰਾਣੀ ਲੇਡੀਜ਼ ਕਲੱਬ ਵਲੋਂ ਸਪੋਰਟਸ ਮੀਟ ਆਯੋਜਿਤ

post-img

ਪਟਿਆਲਾ, 2 ਮਾਰਚ (ਜਸਬੀਰ)-ਮਹਾਰਾਣੀ ਲੇਡੀਜ਼ ਕਲੱਬ ਵਲੋਂ ਪ੍ਰਧਾਨ ਵੰਦਨਾ ਭਰਤ ਦੀ ਅਗਵਾਈ ਹੇਠ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਦੀਆਂ ਸਮੁੱਚੀਆਂ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸਪੋਰਟਸ ਮੀਟ ਵਿਚ ਸ਼ਿਰਕਤ ਕੀਤੀ। ਇਸ ਮੌਕੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੁੱਚੇ ਮੈਂਬਰਾਂ ਨੇ ਕਾਫੀ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਨਾਮ ਜਿੱਤੇ। ਸੈਕਟਰੀ ਸੰਗੀਤਾ ਸੂਦ ਨੇ ਪ੍ਰਧਾਨ ਵੰਦਨਾ ਭਰਤ ਦੇ ਸਹਿਯੋਗ ਨਾਲ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਦਾ ਮਨੋਬਲ ਵਧਾਇਆ। ਇਸ ਮੌਕੇ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੂੰ ਇਨਾਮ ਦਿੱਤੇ ਗਏ। ਉਰਮਿਤ ਪੁਰੀ ਦੇ ਸਹਿਯੋਗ ਨਾਲ ਸਪੋਰਟਸ ਮੀਟ ਦਾ ਵਧੀਆ ਤਰੀਕੇ ਨਾਲ ਸਮਾਪਨ ਕੀਤਾ ਗਿਆ। ਇਸ ਮੌਕੇ ਰਾਣੀ ਅਤੇ ਸੰਗੀਤਾ ਨੇ ਰੈਫਰੀ ਦੀ ਭੂਮਿਕਾ ਨਿਭਾਈ। ਇਸ ਮੌਕੇ ਸੈਕਟਰੀ ਸੰਗੀਤਾ ਸੂਦ ਅਤੇ ਪ੍ਰਧਾਨ ਵੰਦਨਾ ਭਰਤ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮੁੱਖ ਹਿੱਸਾ ਹਨ। ਖੇਡਾਂ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਅਤੇ ਖੇਡਾਂ ਨਾਲ ਸਾਡਾ ਸ਼ਰੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

Related Post