July 6, 2024 01:03:59
post

Jasbeer Singh

(Chief Editor)

Latest update

Jalandhar News: ਜਲੰਧਰ ਚ ਤੇਜ਼ ਰਫਤਾਰ ਕਾਰ ਨੇ ਦੋਪਹੀਆ ਵਾਹਨ ਸਵਾਰ ਜੋੜੇ ਨੂੰ ਕੁਚਲਿਆ, ਘਟਨਾ CCTV ਚ ਕੈਦ

post-img

Jalandhar Accident News/ਸੁਨੀਲ ਮਹਿਦਰੂ: ਜਲੰਧਰ ਚ ਲਾਪਰਵਾਹ ਕਾਰ ਚਾਲਕ ਦਾ ਸ਼ਰਮਨਾਕ ਕਾਰਨਾਮਾ ਸਾਹਮਣੇ ਆਇਆ ਹੈ, ਕਾਰ ਚਾਲਕ ਨੇ ਪਹਿਲਾਂ ਪਤੀ-ਪਤਨੀ ਨੂੰ ਟੱਕਰ ਮਾਰੀ ਅਤੇ ਫਿਰ ਜ਼ਖਮੀ ਨੂੰ ਸੜਕ ਤੇ ਛੱਡ ਕੇ ਭੱਜ ਗਿਆ। ਪਹਿਲੀ ਟੱਕਰ ਤੋਂ ਬਾਅਦ ਕਾਰ ਚਾਲਕ ਥੋੜੀ ਦੇਰ ਲਈ ਰੁਕਿਆ ਪਰ ਬਾਅਦ ਚ ਤੇਜ਼ ਰਫਤਾਰ ਕਰਕੇ ਭੱਜ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਘਟਨਾ ਜਲੰਧਰ ਦੇ ਦੋਆਬਾ ਚੌਕ ਨੇੜੇ ਸਥਿਤ ਦੇਵੀ ਤਾਲਾਬ ਮੰਦਿਰ ਕੋਲ ਵਾਪਰੀ। ਜ਼ਖਮੀ ਪਤੀ-ਪਤਨੀ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।

Related Post