July 6, 2024 01:41:37
post

Jasbeer Singh

(Chief Editor)

Latest update

ਜਲੰਧਰ ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਵਿਖਾ ਲੁਟੇਰਿਆਂ ਨੇ ਕਾਰੋਬਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ

post-img

ਜਲੰਧਰ (ਵਰੁਣ)- ਮਕਸੂਦਾਂ ਸਬਜ਼ੀ ਮੰਡੀ ਚ ਟਾਈਗਰ ਏਜੰਸੀ ਦੇ ਮਾਲਕ ਤੋਂ ਕਰੀਬ 4 ਲੁਟੇਰੇ 7.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਕ ਪਾਸੇ ਪੁਲਸ ਕਮਿਸ਼ਨਰ ਸ਼ਹਿਰ ਚ ਸ਼ਾਂਤੀ ਦੇ ਨਾਂ ਤੇ ਫੋਟੋ ਸੈਸ਼ਨ ਕਰਵਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਜਲੰਧਰ ਕ੍ਰਾਈਮ ਸਿਟੀ ਬਣਦੀ ਜਾ ਰਹੀ ਹੈ। ਦੁੱਧ ਤੋਂ ਬਣਨ ਵਾਸੀਆਂ ਵਸਤਾਂ ਦਾ ਕੰਮ ਕਰਨ ਵਾਲੇ ਵਿੱਕੀ ਨੇ ਦੱਸਿਆ ਕਿ ਕੰਮ ਜ਼ਿਆਦਾ ਹੋਣ ਕਾਰਨ ਉਹ ਬੀਤੀ ਦੇਰ ਰਾਤ ਨੂੰ ਘਰ ਗਿਆ ਸੀ।ਜਦੋਂ ਉਹ ਰਾਤ 12 ਵਜੇ ਦੁਕਾਨ ਤੋਂ ਘਰ ਜਾਣ ਲਈ ਨਿਕਲਿਆ ਤਾਂ ਅਚਾਨਕ ਕਾਰ ਕੋਲ ਇਕ ਨੌਜਵਾਨ ਆ ਗਿਆ। ਉਨ੍ਹਾਂ ਨੇ ਸੋਚਿਆ ਕਿ ਉਹ ਜਾਣਕਾਰ ਹੈ ਪਰ ਜਿਵੇਂ ਹੀ ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਤਿੰਨ ਨਕਾਬਪੋਸ਼ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਆ ਗਏ। ਇਸ ਦੌਰਾਨ ਜਾਨੋਂ ਮਾਰਨ ਦੀ ਧਮਕੀ ਦੇ ਕੇ ਲੁਟੇਰੇ ਕਾਰ ਵਿੱਚੋਂ ਪੈਸਿਆਂ ਨਾਲ ਭਰਿਆ ਬੈਗ ਕੱਢ ਕੇ ਫ਼ਰਾਰ ਹੋ ਗਏ। ਵਿੱਕੀ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ 1 ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post