July 6, 2024 02:10:50
post

Jasbeer Singh

(Chief Editor)

Sports

ਕੇਂਦਰੀ ਜੇਲ੍ਹ ’ਚ ਪੰਜਾਬ ਪ੍ਰੀਜਨ ਓਲੰਪਿਕ ਖੇਡਾਂ ਸ਼ੁਰੂ

post-img

ਪਟਿਆਲਾ, 4 ਮਾਰਚ (ਜਸਬੀਰ)-ਕੇਂਦਰੀ ਜੇਲ੍ਹ ਪਟਿਆਲਾ ਵਿਖੇ ਅੱਜ ਪੰਜਾਬ ਪ੍ਰੀਜ਼ਨ ਓਲੰਪਿਕਜ਼-2024 ਦੀਆਂ ਪਟਿਆਲਾ ਜੋਨ ਦੀਆਂ ਖੇਡਾਂ ਸੁਰੂ ਕੀਤੀਆਂ ਗਈਆਂ। ਇਸ ਦੌਰਾਨ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਮਨਜੀਤ ਸਿੰਘ ਸਿੱਧੂ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਸਮਾਗਮ ਵਿੱਚ ਐਡੀਸਨਲ ਸੁਪਰਡੈਂਟ ਹਰਚਰਨ ਸਿੰਘ ਗਿੱਲ, ਡਿਪਟੀ ਸੁਪਰਡੈਂਟ ਜੈਦੀਪ ਸਿੰਘ ਅਤੇ ਡਿਪਟੀ ਸੁਪਰਡੈਂਟ ਬਲਜਿੰਦਰ ਸਿੰਘ ਚੱਠਾ ਵੀ ਇਸ ਸਮਾਗਮ ਵਿੱਚ ਮੌਜੂਦ ਰਹੇ।ਇਹਨਾਂ ਜੋਨਲ ਖੇਡਾਂ ਵਿੱਚ ਕੁਲ ਸੱਤ ਜੇਲ੍ਹਾਂ ਕੇਂਦਰੀ ਜੇਲ੍ਹ ਪਟਿਆਲਾ, ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ, ਜਿਲ੍ਹਾ ਜੇਲ੍ਹ ਰੂਪਨਗਰ, ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ, ਜÇ ਲ੍ਹਾ ਜੇਲ੍ਹ ਸੰਗਰੂਰ, ਨਵੀਂ ਜਿਲ੍ਹਾ ਜੇਲ੍ਹ ਨਾਭਾ ਅਤੇ ਸਬ ਜੇਲ੍ਹ ਮਲੇਰਕੋਟਲਾ ਵੱਲੋਂ ਰੱਸਾ ਕੱਸੀ, ਵਾਲੀ ਬਾਲ, ਬੈਡਮਿੰਟਨ, ਲਾਂਗ ਜੰਪ, 400 ਮੀਟਰ ਰੇਸ, 100 ਮੀਟਰ ਰੇਸ, ਕਬੱਡੀ, ਸਤਰੰਜ, ਬੈਡਮਿੰਟਨ, 60 ਮੀਟਰ ਰੇਸ ਅਤੇ ਸਾਟ ਪੁੱਟ ਗੇਮਾਂ ਵਿੱਚ ਹਿੱਸਾ ਲੈਣਾ ਹੈ। ਉਪਰੋਕਤ ਖੇਡਾਂ ਦੀ ਸਮਾਪਤੀ 10 ਮਾਰਚ ਨੂੰ ਹੋਵੇਗੀ।

Related Post