July 6, 2024 00:58:29
post

Jasbeer Singh

(Chief Editor)

Punjab, Haryana & Himachal

ਹਿੰਦੂ ਤਖ਼ਤ ਮੁਖੀ ਬ੍ਰਹਮਾਨੰਦ ਗਿਰੀ ਜੀ ਨੇ ਕੀਤਾ ਪਿ੍ਰੰਸੀਪਲ ਮੈਡਮ ਸ਼ਮਾ ਵਲੋਂ ਗਾਏ ਭਜਨ ਦਾ ਪੋਸਟਰ ਰਿਲੀਜ਼

post-img

ਪਟਿਆਲਾ, 4 ਮਾਰਚ (ਜਸਬੀਰ)-ਹਿੰਦੂ ਤਖ਼ਤ ਹਿੰਦੂ ਬ੍ਰਹਮਾਨੰਦ ਗਿਰੀ ਜੀ ਨੇ ਪਿ੍ਰੰਸੀਪਲ ਮੈਡਮ ਸ਼ਮਾ ਵਲੋਂ ਗਾਏ ਗਏ ਭਜਨ ‘ਡੇਰਾ ਡਮਰੂ ਜਬ ਬੋਲੇ’ ਦਾ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਬ੍ਰਹਮਾਨੰਦ ਗਿਰੀ ਜੀ ਨੇ ਕਿਹਾ ਕਿ ਮੈਡਮ ਸ਼ਮਾ ਜਿਥੇ ਸਿੱਖਿਆ ਦੇ ਖੇਤਰ ’ਚ ਬੱਚਿਆਂ ਨੂੰ ਸਿੱਖਿਅਤ ਕਰਕੇ ਗਿਆਨ ਦਾ ਪਸਾਰ ਕਰ ਰਹੇ ਹਨ, ਉਥੇ ਉਨ੍ਹਾਂ ਵਲੋਂ ਹੁਣ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਭਗਵਾਨ ਸ਼ਿਵ ਸ਼ੰਕਰ ਜੀ ਮਹਾਰਾਜ ਜੀ ਦਾ ਭਜਨ ਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਡਮ ਸ਼ਮਾ ਵਲੋਂ ਨੌਜਵਾਨਾਂ ਨੂੰ ਧਰਮ ਨਾਲ ਜੋੜਿਆ ਜਾ ਰਿਹਾ ਹੈ, ਉਥੇ ਹਮੇਸ਼ਾਂ ਬਤੌਰ ਇਕ ਅਧਿਆਪਕਾ ਬੱਚਿਆਂ ਦਾ ਮਾਰਗ ਦਰਸਨ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਨੋਦ ਰੱਤੀ, ਬਾਬਾ ਲਖਵੀਰ ਸਿੰਘ, ਵੀਰ ਹੈਪੀ ਲੋਹਟ ਵਾਲਮੀਕਨ ਪ੍ਰਧਾਨ ਵਾਲਮੀਕਿ ਧਰਮ ਸੇਵਕ ਸਭਾ ਅਤੇ ਵੀਰ ਵਿਜੈ ਚੌਹਾਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Related Post