July 6, 2024 01:17:59
post

Jasbeer Singh

(Chief Editor)

Patiala News

ਡਿਪ੍ਰੈਸ਼ਨ ਨੂੰ ਦੂਰ ਕਰ ਨਸ਼ੇ ਦੀ ਲਤ ਛੁਡਵਾ ਸਕਦਾ ਹੈ ਇਹ ਮਸ਼ਰੂਮ, ਇਸ ਦੇ ਸੇਵਨ ਨਾਲ ਹੁੰਦੇ ਹਨ ਜਾਦੂਈ ਫ਼ਾਇਦੇ

post-img

ਸਾਡੀ ਧਰਤੀ ਉੱਤੇ ਕਈ ਕਿਸਮਾਂ ਦੇ ਮਸ਼ਰੂਮ ਹਨ। ਇਨ੍ਹਾਂ ਵਿੱਚੋਂ ਕੁੱਝ ਕਿਸਮਾਂ ਨੂੰ ਅਸੀਂ ਖਾ ਸਕਦੇ ਹਾਂ ਤੇ ਕਈ ਬਹੁਤ ਜ਼ਹਿਰੀਲੇ ਹੁੰਦੇ ਹਨ। ਕਈ ਤਾਂ ਇੰਨੇ ਟਾਕਸਿਕ ਹੁੰਦੇ ਹਨ ਕਿ ਇਸ ਨਾਲ ਸਾਜੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਹਾਲਾਂਕਿ ਜਿਸ ਮਸ਼ਹੂਰ ਦੀ ਕਿਮਸ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦਾ ਨਾਮ ਸਾਈਲੋਸਾਈਬਿਨ ਹੈ। ਇਹ ਮਸ਼ਰੂਮ ਦੀ ਇੱਕ ਦੁਰਲੱਭ ਕਿਸਮ ਹੈ। ਸੀਐਨਐਨ ਦੀ ਇੱਕ ਖਬਰ ਮੁਤਾਬਕ ਇਹ ਦਿਮਾਗ ਨੂੰ ਰੀਵਾਇਰ ਕਰਨ ਦਾ ਕੰਮ ਕਰਦਾ ਹੈ। ਇੱਕ ਕਲੀਨਿਕਲ ਟੈਸਟ ਵਿੱਚ ਇਹ ਪਾਇਆ ਗਿਆ ਹੈ ਕਿ ਜੇਕਰ ਇਸ ਦੀ ਇੱਕ ਜਾਂ ਇੱਕ ਤੋਂ ਵੱਧ ਖੁਰਾਕ ਲਈ ਜਾਂਦੀ ਹੈ, ਤਾਂ ਇਹ ਗੰਭੀਰ ਡਿਪਰੈਸ਼ਨ ਤੋਂ ਪੀੜਤ ਲੋਕਾਂ ਦੇ ਜੀਵਨ ‘ਤੇ ਜਾਦੂਈ ਪ੍ਰਭਾਵ ਪਾਉਂਦੀ ਹੈ। ਇੱਥੋਂ ਤੱਕ ਕਿ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਸਾਈਲੋਸਾਈਬਿਨ ਨੂੰ ਡਰੱਗ ਦਾ ਦਰਜਾ ਦਿੱਤਾ ਹੈ।ਸਾਈਲੋਸਾਈਬਿਨ ਮਸ਼ਰੂਮ ਵਿੱਚ ਮਨੋਵਿਗਿਆਨਕ ਗੁਣ ਹੁੰਦੇ ਹਨ ਜੋ ਸਿਰ ਦਰਦ, ਚਿੰਤਾ, ਐਨੋਰੈਕਸੀਆ, Obsessive Compulsive Disorder ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਰਗੇ ਨਸ਼ੇ ਤੋਂ ਛੁਟਕਾਰਾ ਪਾ ਸਕਦੇ ਹਨ। ਸ਼ੁਰੂਆਤੀ ਦੌਰ ਵਿੱਚ ਇਹ ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਪਾਇਆ ਜਾਂਦਾ ਸੀ ਪਰ ਅੱਜਕੱਲ੍ਹ ਇਹ ਪੂਰੀ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਅਤੇ ਹਰ ਥਾਂ ਉਗਾਇਆ ਜਾਂਦਾ ਹੈ। ਕਈ ਥਾਵਾਂ ‘ਤੇ ਇਸ ਨੂੰ ਪ੍ਰਯੋਗਸ਼ਾਲਾਵਾਂ ਵਿਚ ਉਗਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਾਂ ਬਾਰੇ…ਡਿਪ੍ਰੈਸ਼ਨ ਅਤੇ ਚਿੰਤਾ ‘ਚ ਫਾਇਦੇਮੰਦ - ਸਾਈਲੋਸਾਈਬਿਨ ‘ਚ ਚਿੰਤਾ, ਡਿਪ੍ਰੈਸ਼ਨ ਅਤੇ ਬੇਚੈਨੀ ਵਰਗੀਆਂ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਨਾਲ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਬਹੁਤ ਜਲਦੀ ਰਾਹਤ ਮਿਲਦੀ ਹੈ। ਅਮਰੀਕਾ ਅਤੇ ਯੂਰਪ ਵਿੱਚ, ਸਾਈਲੋਸਾਈਬਿਨ ਮਸ਼ਰੂਮ ਨੂੰ ਦਵਾਈ ਵਜੋਂ ਵਰਤਿਆ ਜਾਂਦਾ ਹੈ।ਕੈਂਸਰ ਨਾਲ ਜੁੜੀਆਂ ਮਾਨਸਿਕ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ- ਜੇਕਰ ਕਿਸੇ ਨੂੰ ਕੈਂਸਰ ਹੋ ਜਾਂਦਾ ਹੈ ਤਾਂ ਕੈਂਸਰ ਹੋਣ ਤੋਂ ਬਾਅਦ ਉਹ ਬੇਹੱਦ ਨਿਰਾਸ਼ ਹੋ ਜਾਂਦਾ ਹੈ। ਉਹ ਮਾਨਸਿਕ ਤੌਰ ‘ਤੇ ਉਦਾਸ ਹੋ ਜਾਂਦਾ ਹੈ। ਇਹ ਮੈਜਿਕ ਮਸ਼ਰੂਮ ਕੈਂਸਰ ਤੋਂ ਬਾਅਦ ਡਿਪ੍ਰੈਸ਼ਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।ਨਸ਼ੇ ਦੀ ਲਤ ਤੋਂ ਛੁਟਕਾਰਾ - ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਸਿਲੋਸਾਈਬਿਨ ਮਸ਼ਰੂਮ ਦੀ ਮਦਦ ਨਾਲ ਸਿਗਰੇਟ, ਅਲਕੋਹਲ, ਕੋਕੀਨ ਜਾਂ ਹੋਰ ਨਸ਼ਿਆਂ ਦੀ ਲਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੇ ਲਈ ਇੱਕ ਅਧਿਐਨ ਵੀ ਕੀਤਾ ਗਿਆ ਸੀ ਜਿਸ ਵਿੱਚ ਪਾਇਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਬੁਰੀ ਆਦਤ ਸੀ, ਉਨ੍ਹਾਂ ਨੂੰ ਸਾਈਲੋਸਾਈਬਿਨ ਦੇ ਸੇਵਨ ਨਾਲ ਬਹੁਤ ਫਾਇਦਾ ਹੋਇਆ।**ਬ੍ਰੇਨ ਹੈਲਥ-**ਸਾਈਲੋਸਾਈਬਿਨ ਮਸ਼ਰੂਮ ਦਿਮਾਗ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇੱਕ ਅਧਿਐਨ ਦੇ ਅਨੁਸਾਰ, ਸਾਈਲੋਸਾਈਬਿਨ ਮਸ਼ਰੂਮ ਦਿਮਾਗ ਦੇ ਸੈੱਲਾਂ ਨੂੰ ਸਰਗਰਮ ਕਰਦਾ ਹੈ, ਜੋ ਦਿਮਾਗ ਵਿੱਚ ਰਚਨਾਤਮਕਤਾ ਅਤੇ ਕਲਪਨਾ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ।

Related Post