July 6, 2024 02:27:01
post

Jasbeer Singh

(Chief Editor)

Entertainment

Madgaon Express ਦਾ ਇਹ ਗੀਤ ਕੀਤਾ ਗਿਆ ਰਾਤੋ ਰਾਤ ਤਿਆਰ, ਇਸ ਮਹੀਨੇ ਹੀ ਰਿਲੀਜ਼ ਹੋਵੇਗੀ ਫ਼ਿਲਮ

post-img

Madgaon Express: ਬਾਲੀਵੁੱਡ ਫ਼ਿਲਮ ‘ਮਡਗਾਓਂ ਐਕਸਪ੍ਰੈਸ’ ਜਲਦ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਪੂਰੀ ਟੀਮ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਵਿਚ ਲੱਗੀ ਹੋਈ ਹੈ।ਬਾਲੀਵੁੱਡ ਫ਼ਿਲਮ ‘ਮਡਗਾਓਂ ਐਕਸਪ੍ਰੈਸ’ ਜਲਦ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਪੂਰੀ ਟੀਮ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਵਿਚ ਲੱਗੀ ਹੋਈ ਹੈ। ਇਸ ਫ਼ਿਲਮ ਵਿਚ ਲੀਡ ਰੋਲ ਅਭਿਨੇਤਾ ਕੁਣਾਲ ਖੇਮੂ ਕਰ ਰਹੇ ਹਨ। ਕੁਣਾਲ ਨੇ ਦੱਸਿਆ ਕਿ ਪੂਰੀ ਟੀਮ ਹੀ ਫ਼ਿਲਮ ਨੂੰ ਰਿਲੀਜ਼ ਕਰਨ ਲਈ ਬਹੁਤ ਮਿਹਨਤ ਕਰ ਰਹੀ ਹੈ। ਇਸ ਫ਼ਿਲਮ ਦਾ ਇਕ ਗੀਤ ‘ਹਮ ਯਹਾਂ’ ਨੂੰ ਇਕ ਰਾਤ ਵਿਚ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਅਦਾਕਾਰ ਕੁਣਾਲ ਖੇਮੂ ਦੁਆਰਾ ਹੀ ਗਾਇਆ ਗਿਆ ਹੈ।ਗੀਤ ‘ਹਮ ਯਹਾਂ’ ਨੂੰ ਰਾਤੋ ਰਾਤ ਤਿਆਰ ਕਰਨ ਬਾਰੇ ਗੱਲ ਕਰਦਿਆਂ ਅਦਾਕਾਰ ਕੁਣਾਲ ਖੇਮੂ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਕੋਈ ਵੀ ਯੋਜਨਾ ਨਹੀਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਹੋਰ ਭਾਸ਼ਾ ਦਾ ਇਕ ਗੀਤ ਸੁਣਿਆ ਸੀ। ਇਹ ਗੀਤ ਉਨ੍ਹਾਂ ਨੂੰ ਬਹੁਤ ਪਸੰਦ ਆਇਆ ਸੀ। ਕੁਣਾਲ ਇਸ ਗੀਤ ਨੂੰ ਹਿੰਦ ਵਿਚ ਗਾਉਣਾ ਚਾਹੁੰਦੇ ਸਨ, ਪਰ ਉਹ ਅਜਿਹਾ ਨਹੀਂ ਕਰ ਸਕੇ।ਬਿਨਾਂ ਯੋਜਨਾ ਦੇ ਤਿਆਰ ਕੀਤਾ ਇਕ ਰਾਤ ਵਿਚ ਗੀਤ ਉਨ੍ਹਾਂ ਦੱਸਿਆ ਕਿ ਗੀਤ ‘ਹਮ ਯਹਾਂ’ ਬਿਨਾਂ ਕਿਸੇ ਯੋਜਨਾ ਦੇ ਇਕ ਰਾਤ ਵਿਚ ਹੀ ਰਿਕਾਰਡ ਕੀਤਾ ਗਿਆ। ਇਸ ਗੀਤ ਦੇ ਗਾਇਕ ਕੁਣਾਲ ਖੇਮੂ ਨੇ ਦੱਸਆ ਕਿ ਉਹ ਸਟੂਡੀਓ ਵਿਚ ਕੋਈ ਹੋਰ ਗੀਤ ਰਿਕਾਰਡ ਕਰ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਦੇ ਮਨ ਵਿਚ ‘ਹਮ ਯਹਾਂ’ ਗੀਤ ਦਾ ਖਿਆਲ ਆਇਆ। ਉਨ੍ਹਾਂ ਨੇ ਇਸ ਗੀਤ ਨੂੰ ਗਾਉਣਾ ਸ਼ੁਰੂ ਕੀਤਾ ਅਤੇ ਪੂਰੀ ਰਾਤ ਵਿਚ ਇਸ ਗਾਣੇ ਨੂੰ ਤਿਆਰ ਕਰ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਉਮੀਦ ਹੈ ਕਿ ਲੋਕ ਇਸ ਗੀਤ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਨਗੇ।ਗੀਤ ਨੂੰ ਤਿਆਰ ਕਰਨ ਤੋਂ ਬਾਅਦ ਕੁਣਾਲ ਨੇ ਇਹ ਗੀਤ ਅੰਕੁਰ ਨੂੰ ਸੁਣਾਇਆ ਅਤੇ ਫਿਰ ਫਰਹਾਨ ਅਖ਼ਤਰ ਅਤੇ ਰਿਤੇਸ਼ ਸਾਹਮਣੇ ਵੀ ਇਸ ਗੀਤ ਨੂੰ ਪੇਸ਼ ਕੀਤਾ ਗਿਆ। ਉਨ੍ਹਾਂ ਸਭਤ ਨੂੰ ਇਹ ਗੀਤ ਬਹੁਤ ਹੀ ਪਸੰਦ ਆਇਆ। ਕੁਣਾਲ ਨੇ ਇਸ ਗੀਤ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ। ਇਸ ਗੀਤ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਇਸ ਗੀਤ ਰਾਹੀਂ ਉਨ੍ਹਾਂ ਨੇ ਗੀਤਕਾਰ ਵਜੋਂ ਸ਼ੁਰੂਆਤ ਕੀਤੀ ਹੈ। ਉਮੀਦ ਹੈ ਕਿ ਲੋਕ ਇਸਨੂੰ ਪਸੰਦ ਕਰਨਗੇ।ਕਦੋਂ ਰਿਲੀਜ਼ ਹੋਵੇਗੀ ਮਡਗਾਓਂ ਐਕਸਪ੍ਰੈਸ ਇੱਥੇ ਜ਼ਿਕਰਯੋਗ ਹੈ ਕਿ ਫ਼ਿਲਮ ‘ਮਡਗਾਓਂ ਐਕਸਪ੍ਰੈਸ’ (Madgaon Express) ਨੂੰ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖ਼ਤਰ ਦੁਆਰਾ ਬਣਾਇਆ ਗਿਆ ਹੈ। ਇਹ ਫ਼ਿਲਮ 22 ਮਾਰਚ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ।

Related Post