July 6, 2024 01:29:07
post

Jasbeer Singh

(Chief Editor)

Latest update

ਰਫਲੈਕਟਰ ਇਕ ਚਮਕਦਾ ਕਾਗਜ ਟੁਕੜਾ ਨਹੀਂ ਸਗੋਂ ਇਹ ਤੁਹਾਡਾ ਹਨੇਰੇ ਵਿਚ ਮਾਰਗ ਦਰਸਕ ਹੈ:ਏ ਡੀ ਜੀ ਪੀ ਟ੍ਰੈਫਿਕ ਏ ਐਸ ਰਾਏ

post-img

ਪਟਿਆਲਾ, 1 ਮਾਰਚ (ਜਸਬੀਰ):  ਯੂਵਕ ਸੇਵਾਵਾਂ ਪਾਵਰ ਹਾਊਸ ਯੂਥ ਕਲੱਬ ਰਣਜੀਤ ਨਗਰ, ਯੂਵਕ ਸੇਵਾਵਾਂ ਕਲੱਬ ਦੀਪ ਨਗਰ,  ਯੂਥ ਫੈਡਰੇਸਨ ਆਫ ਇੰਡੀਆ,ਪਾਵਰ ਹਾਊਸ ਯੂਥ ਕਲੱਬ ਦੀ ਟੀਮ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ , ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ , ਸਟੇਟ ਐਵਾਰਡੀ ਰੁਪਿੰਦਰ ਕੌਰ, ਰੂਦਰਪ੍ਰਤਾਪ ਸਿੰਘ , ਜਸਨਜੋਤ ਸਿੰਘ, ਲੱਕੀ ਹਰਦਾਸਪੁਰ ਨੇ ਏ ਡੀ ਜੀ ਪੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਫੋਰਸ ਏ ਐਸ ਰਾਏ ਜੀ ਨਾਲ ਸੜਕੀ ਆਵਾਜਾਈ ਅਤੇ ਟ੍ਰੈਫਿਕ ਸਮੱਸਿਆਵਾਂ ਬਾਰੇ ਮੁਲਾਕਾਤ ਕੀਤੀ, ਇਸ ਮੌਕੇ ਏ ਡੀ ਜੀ ਪੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਫੋਰਸ ਏ ਐਸ ਰਾਏ ਜੀ ਨੇ ਕਿਹਾ ਪਟਿਆਲਾ ਦੇ ਸਮਾਜ ਸੇਵੀ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਰੁਪਿੰਦਰ ਕੌਰ ਵੱਲੋਂ ਜਿਥੇ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਟੀਮ ਵੱਲੋਂ ਪਬਲਿਕ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ, ਉਹਨਾਂ ਕਿਹਾ ਕਿ ਰਿਫਲੈਕਟਰ ਕੇਵਲ ਹਨੇਰੇ ਵਿਚ ਲਿਸਕਣ ਵਾਲਾ ਕਾਗਜ ਦਾ ਟੁਕੜਾ ਨਹੀਂ ਹੈ ਬਲਕਿ ਇਹ ਲਿਸਕਦਾ ਟੁਕੜਾ ਜਿੰਦਗੀਆਂ ਬਚਾ ਸਕਦਾ ਹੈ ਅਤੇ ਇਹ ਗਹਿਰੀ ਧੁੰਦ, ਹਨੇਰੀਆਂ ਰਾਤਾਂ ਵਿੱਚ ਇਹ ਤੁਹਾਡਾ ਮਾਰਗ ਦਰਸਕ ਹੈ ਇਸ ਲਈ ਆਪਣੀਆਂ ਗੱਡੀਆਂ ਉਪਰ ਰਿਫਲੈਕਟਰ ਜਰੂਰ ਲਗਾਓ , ਖੁਦ ਲਈ, ਪਰਿਵਾਰ ਲਈ ਹਮੇਸਾ ਸੜਕੀ ਨਿਯਮਾਂ ਦੀ ਪਾਲਣਾ ਕਰੋ, ਉਹਨਾਂ ਕਿਹਾ ਕਿ ਜਿਆਦਾ ਤਰ ਸੜਕੀ ਹਾਦਸੇ ਸਾਡੀ ਅਣਗਹਿਲੀ ਅਤੇ ਨਸ਼ਿਆਂ ਦੇ ਸੇਵਨ ਨਾਲ ਵਾਪਰਦੇ ਹਨ।  ਇਸ ਲਈ ਸਾਨੂੰ ਸਾਰਿਆਂ ਨੂੰ ਨਸਾ ਕਰਕੇ ਅਤੇ ਉਵਰ ਸਪੀਡ ਨਾਲ ਵਾਹਨ ਨਹੀਂ ਚਲਾਉਣੇ ਚਾਹੀਦੇ, ਉਹਨਾਂ ਕਿਹਾ ਕਿ ਵਾਹਨ ਚਾਲਕ ਆਪਣੀਆਂ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਪੂਰੀ ਸੂਝਬੂਝ ਨਾਲ ਚਲਾਉਣ ਓਵਰਟੇਕ ਨਾ ਕਰਨ ਸਪੀਡ ਹੋਲੀ ਰੱਖਣ ਅਤੇ ਟਰੈਫਿਕ ਨਿਯਮਾ ਦੀ ਪਾਲਣਾ ਕਰਦੇ ਹੋਏ ਵਹੀਕਲਜ ਨੂੰ ਚਲਾਉਣ ਲਈ ਵੀ ਅਪੀਲ ਕੀਤੀ, ਇਸ ਮੌਕੇ ਏ ਡੀ ਜੀ ਪੀ ਏ ਐਸ ਰਾਏ ਜੀ ਨੇ ਗੱਡੀਆਂ ਉਪਰ ਰਿਫਲੈਕਟਰ ਲਗਾਉਣ ਲਈ ਜਾਰੀ ਕੀਤੇ, ਇਸ ਮੌਕੇ  ਭਲਵਾਨ,ਗਰੇਵਾਲ, ਰੁਪਿੰਦਰ ਨੇ ਏ ਡੀ ਜੀ ਪੀ ਏ ਐਸ ਰਾਏ ਨੂੰ ਦੱਸਿਆ ਕਿ  ਪਟਿਆਲਾ ਜÇ ਲ੍ਹੇ ਵਿੱਚ ਵੱਖ ਵੱਖ ਥਾਵਾਂ ਉਪਰ  ਟ੍ਰੈਫਿਕ ਪੁਲਿਸ ਪਟਿਆਲਾ ਦੇ ਸਹਿਯੋਗ ਨਾਲ  ਹੁਣ ਤੱਕ 3500 ਸੋ ਤੋਂ ਉਪਰ ਰਿਫਲੈਕਟਰ ਲਗਾਏ ਜਾ ਚੁੱਕੇ ਹਨ ਅਤੇ ਇਹ ਰਿਫਲੈਕਟਰ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।

Related Post